
😊 Please Share This News 😊
|
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂਪੁਰਬ ਮੌਕੇ ਕੌਂਸਲ ਪ੍ਰਧਾਨ ਨੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ

ਮੰਡੀ ਗੋਬਿੰਦਗੜ੍ਹ,18 ਨਵੰਬਰ (ਮਨੋਜ ਭੱਲਾ )-ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੋਹਾ ਨਗਰੀ ਬਣੀ ਨਾਨਕ ਨਾਮ ਲੇਵਾ । ਗੁਰੂਦਵਾਰਾ ਸਾਹਿਬ ਸ਼੍ਰੀ ਛੇਵੀਂ ਪਾਤਸ਼ਾਹੀ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਪੂਰੀ ਖਾਲਸਾਈ ਰੰਗ ਵਿੱਚ ਅਤੇ ਪੂਰਨ ਗੁਰੂ ਮਰਿਯਾਦਾ ਨਾਲ਼ ਵੱਡੀ ਗਿਣਤੀ ਵਿੱਚ ਸੰਗਤਾਂ ਵਲੋਂ ਇਸ ਮਹਾਨ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਗਈ । ਇਸ ਦੌਰਾਨ ਜਿੱਥੇ ਨਗਰ ਕੀਰਤਨ ਦਾ ਸਵਾਗਤ ਸਮੁੱਚੀ ਸਮਾਜਿਕ ਅਤੇ ਧਾਰਮਿਕ ਸਖਸ਼ੀਅਤਾਂ ਵਲੋਂ ਆਪਣੀ ਹਾਜਰੀ ਲਗਵਾਈ ਗਈ। ਇਸ ਦੌਰਾਨ ਨਗਰ ਕੌਂਸਲ ਗੋਬਿੰਦਗੜ੍ਹ ਵਲੋਂ ਸਮੂਹ ਸੰਗਤਾਂ ਦੇ ਲਈ ਲੰਗਰ ਪ੍ਰਸ਼ਾਦਿ ਵਰਤਾਇਆ ਗਿਆ। ਓਥੇ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ,ਉਪ ਪ੍ਰਧਾਨ ਅਸ਼ੋਕ ਸ਼ਰਮਾ, ਕੌਂਸਲਰ ਪੁਨੀਤ ਗੋਇਲ, ਕੌਂਸਲਰ ਰਾਜਿੰਦਰ ਸਿੰਘ ਬਿੱਟੂ, ਵਲੋਂ ਇਸ ਅਲੌਕਿਕ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰ ਸਵਾਗਤ ਕੀਤਾ ਗਿਆ। ਇਸ ਮੌਕੇ ਜਿੱਥੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਮਹਾਰਾਜ ਜੀ ਦੀ ਅਗੁਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਜਾ ਰਹੀ ਸੀ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਵਲੋਂ ਉਨ੍ਹਾਂ ਨੂੰ ਸਿਰੋਪਾ ਸਾਹਿਬ ਭੇਂਟ ਕਰ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ।

ਇਸ ਦੌਰਾਨ ਹੀ ਕੌਂਸਲ ਪ੍ਰਧਾਨ ਵਲੋਂ ਸ਼ਹਿਰ ਦੀ ਤਰੱਕੀ ਅਤੇ ਸਥਾਨਕ ਨਿਵਾਸੀਆਂ ਦੇ ਭੱਲੇ ਦੀ ਅਰਦਾਸ ਗੁਰੂ ਚਰਨਾਂ ਵਿੱਚ ਕੀਤੀ ਗਈ। ਇਸ ਦੌਰਾਨ ਜਿੱਥੇ ਨਗਰ ਕੌਂਸਲ ਦੇ ਅਧਿਕਾਰੀ ਅਤੇ ਕਰਮਚਾਰੀਆਂ ਵਲੋਂ ਆਪਣੇ ਸੇਵਾ ਤਨਦੇਹੀ ਨਾਲ ਨਿਭਾਈ ਗਈ ਓਥੇ ਹੀ ਸਮਾਜ ਸੇਵਕ ਜਗਮੋਹਨ ਸਿੰਘ ਬਿੱਟੂ,ਅਮਿਤ ਠਾਕੁਰ,ਦੀਪਕ ਕੁਮਾਰ,ਮਾਸਟਰ ਦਵਿੰਦਰ ਸਿੰਘ, ਰਿੱਚੀ ,ਸਨੀ ਚੀਮਾਂ, ਅਤੇ ਹੋਰ ਮੌਜੂਦ ਰਹੇ ।

व्हाट्सप्प आइकान को दबा कर इस खबर को शेयर जरूर करें |