ਪ੍ਰਧਾਨ ਮੰਤਰੀ ‘ਸਿਡਨੀ ਸੰਵਾਦ’ ਵਿੱਚ ਮੁੱਖ ਭਾਸ਼ਣ ਦੇਣਗੇ – Punjab Daily News

Punjab Daily News

Latest Online Breaking News

ਪ੍ਰਧਾਨ ਮੰਤਰੀ ‘ਸਿਡਨੀ ਸੰਵਾਦ’ ਵਿੱਚ ਮੁੱਖ ਭਾਸ਼ਣ ਦੇਣਗੇ

ਸ਼੍ਰੀ ਨਰਿੰਦਰ ਮੋਦੀ

😊 Please Share This News 😊

ਪ੍ਰਧਾਨ ਮੰਤਰੀ ‘ਸਿਡਨੀ ਸੰਵਾਦ’ ਵਿੱਚ ਮੁੱਖ ਭਾਸ਼ਣ ਦੇਣਗੇ


ਨਵੀਂ ਦਿੱਲੀ, ਨਵੰਬਰ 17(ਪੰਜਾਬ ਡੀ ਐਨ)-ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ, 18 ਨਵੰਬਰ, 2021 ਨੂੰ ਭਾਰਤੀ ਸਮੇਂ ਅਨੁਸਾਰ ਲਗਭਗ ਸਵੇਰੇ 9 ਵਜੇ ‘ਸਿਡਨੀ ਸੰਵਾਦ’ ਵਿੱਚ ਮੁੱਖ ਭਾਸ਼ਣ ਦੇਣਗੇ। ਪ੍ਰਧਾਨ ਮੰਤਰੀ ‘ਭਾਰਤ ਵਿੱਚ ਤਕਨਾਲੋਜੀ ਵਿਕਾਸ ਅਤੇ ਕ੍ਰਾਂਤੀ’ ਵਿਸ਼ੇ ‘ਤੇ ਆਪਣੇ ਵਿਚਾਰ ਪ੍ਰਗਟ ਕਰਨਗੇ। ਆਪਣੇ ਸੰਬੋਧਨ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਉਦਘਾਟਨੀ ਭਾਸ਼ਣ ਦੇਣਗੇ।

 

ਸਿਡਨੀ ਡਾਇਲਾਗ 17 ਤੋਂ 19 ਨਵੰਬਰ 2021 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਆਸਟ੍ਰੇਲੀਅਨ ਰਣਨੀਤਕ ਨੀਤੀ ਸੰਸਥਾਨ ਦੀ ਪਹਿਲਕਦਮੀ ਹੈ। ‘ਸਿਡਨੀ ਸੰਵਾਦ’ ਰਾਜਨੇਤਾਵਾਂ, ਉਦਯੋਗ ਦੇ ਨੇਤਾਵਾਂ ਅਤੇ ਸਰਕਾਰ ਦੇ ਮੁਖੀਆਂ ਨੂੰ ਵਿਆਪਕ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਕਰਨ, ਨਵੇਂ ਵਿਚਾਰ ਪੈਦਾ ਕਰਨ ਅਤੇ ਉੱਭਰਦੀਆਂ ਅਤੇ ਨਾਜ਼ੁਕ ਤਕਨਾਲੋਜੀਆਂ ਦੁਆਰਾ ਦਰਪੇਸ਼ ਮੌਕਿਆਂ ਅਤੇ ਚੁਣੌਤੀਆਂ ਦੀ ਸਾਂਝੀ ਸਮਝ ਵਿਕਸਿਤ ਕਰਨ ਲਈ ਕੰਮ ਕਰਨ ਲਈ ਇਕੱਠੇ ਕਰੇਗਾ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ੍ਰੀ ਸਕੌਟ ਮੌਰੀਸਨ ਅਤੇ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਸ਼ਿੰਜੋ ਆਬੇ ਵੀ ਸਿਡਨੀ ਸੰਵਾਦ  ਵਿੱਚ ਮੁੱਖ ਭਾਸ਼ਣ ਦੇਣਗੇ।

ਸੂਤਰ- ਪੀ ਆਈ ਬੀ

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!