ਸਰਕਾਰੀ ਹਾਈ ਸਮਾਰਟ ਸਕੂਲ ,ਡਡਹੇੜੀ ਸਲਾਨਾਂ ਐਥਲੈਟਿਕਸ ਮੁਕਾਬਲੇ ਸ਼ਾਨੇ ਸ਼ੋਕਤ ਹੋ ਨਿਬੜੇ। – Punjab Daily News

Punjab Daily News

Latest Online Breaking News

ਸਰਕਾਰੀ ਹਾਈ ਸਮਾਰਟ ਸਕੂਲ ,ਡਡਹੇੜੀ ਸਲਾਨਾਂ ਐਥਲੈਟਿਕਸ ਮੁਕਾਬਲੇ ਸ਼ਾਨੇ ਸ਼ੋਕਤ ਹੋ ਨਿਬੜੇ।

😊 Please Share This News 😊

ਸਰਕਾਰੀ ਹਾਈ ਸਮਾਰਟ ਸਕੂਲ ,ਡਡਹੇੜੀ ਸਲਾਨਾਂ ਐਥਲੈਟਿਕਸ ਮੁਕਾਬਲੇ ਸ਼ਾਨੇ ਸ਼ੋਕਤ ਹੋ ਨਿਬੜੇ।

 ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਮਤੀ ਅਮਰ ਕੋਰ ਅਤੇ ਅਜੈ ਗੁਪਤਾ ਨੇ ਕੀਤੀ ਸ਼ਿਰਕਤ।

ਮੰਡੀ ਗੋਬਿੰਦਗੜ੍ਹ-17 ਨਵੰਬਰ  ( ਮਨੋਜ ਭੱਲਾ )-ਸਰਕਾਰੀ ਹਾਈ ਸਮਾਰਟ ਸਕੂਲ ,ਡਡਹੇੜੀ, ਮੰਡੀ ਗੋਬਿੰਦਗੜ੍ਹ ਫਤਿਹਗੜ੍ਹ ਵਿੱਚ ਸਕੂਲ ਦੀ ਪ੍ਰਿੰਸੀਪਲ ਮੈਡਮ ਸਰਿਤਾ ਸਿੰਗਲਾ ਦੀ ਯੋਗ ਅਗੁਵਾਈ ਵਿੱਚ ਸਮੂਹ ਸਕੂਲ ਸਟਾਫ ਦੇ ਸਹਿਯੋਗ ਨਾਲ ਸਕੂਲ ਦੇ ਵਿਹੜੇ ਵਿੱਚ  ਸਲਾਨਾਂ ਐਥਲੈਟਿਕ ਕਰਵਾਈ ਗਈ, ਜਿਸ ਵਿੱਚ ਸ੍ਰੀ ਮਤੀ ਅਮਰ ਕੋਰ ਅਤੇ ਅਜੈ ਗੁਪਤਾ ਮੁੱਖ ਮਹਿਮਾਨ ਵਜੋਂ ਪੁੱਜੇ, ਅਤੇ ਮਹਿਮਾਨ ਵਜੋਂ ਪਿ੍ਰੰਸੀਪਲ ਡਾਕਟਰ ਆਰ ਕੇ ਸ਼ਰਮਾਂ, ਅਤੇ ਜਗਰੂਪ ਸਿੰਘ ਪੁੱਜੇ,ਜਿਨ੍ਹਾਂ ਨੂੰ ਸਕੂਲ ਦੇ ਵਿਦਿਆਰਥੀਆਂ ਵਲੋਂ ਬੈਂਡ ਵਾਜਿਆਂ ਦੀ ਧੁੰਨ ਵਿੱਚ ਸਟੇਜ ਤੇ ਲਿਜਾਇਆ ਗਿਆ, ਜਿਨ੍ਹਾਂ ਨੇ ਰੀਬਨ ਕੱਟ ਕੇ ਐਥਲੈਟਿਕ ਮੁਕਾਬਲੇ ਸੁਰੂ ਕਰਵਾਏ, ਇਸ ਮੋਕੇ ਉਨ੍ਹਾਂ ਦੇ ਨਾਲ ਮੈਡਮ ਅਨੀਤਾ ਸ਼ਾਰਦਾ, ਬਲਵੀਰ ਸਿੰਘ,ਰਣਜੋਧ ਸਿੰਘ ਅਤੇ ਜਗਵਿੰਦਰ ਸਿੰਘ ਵੀ ਹਾਜਰ ਸਨ। ਸਕੂਲ ਵਲੋਂ ਸਲਾਨਾਂ ਐਥਲੈਟਿਕ ਮੁਕਾਬਲਿਆਂ ਵਿੱਚ ਲੜਕੇ ਅਤੇ ਲੜਕੀਆਂ ਦੀਆਂ 100 ਮੀਟਰ,200 ਮੀਟਰ, ਲੋਂਗ ਜੰਪ,ਹਾਈ ਜੰਪ, ਅਤੇ ਰੋਚਿਕ ਖੇਡਾਂ ਵੀ ਕਰਵਾਈਆਂ ਗਈਆਂ, ਜਿਸ ਵਿੱਚ ਕਰਮਵਾਰ 100 ਮੀਟਰ ਲੜਕੀਆਂ ਚ ਪਹਿਲੇ ਨੰਬਰ ਤੇ ਖੁੁਸ਼ਬੂ, ਦੂਜੇ ਸਿਮਰਨਜੀਤ ਕੋਰ,ਤੀਜੇ ਨੰਬਰ ਤੇ ਰਾਜਵਿੰਦਰ ਕੋਰ, 100 ਮੀਟਰ ਲੜਕਿਆਂ ਵਿੱਚ ਪਹਿਲੇ ਨੰਬਰ ਤੇ ਸਿਮਰਨਜੀਤ ਸਿੰਘ,ਦੂਜੇ ਨੰਬਰ ਤੇ ਬਿਮਲ,ਤੀਜੇ ਨੰਬਰ ਤੇ ਸਾਹਿਲ, 200 ਮੀਟਰ ਦੋੜ ਚ ਲੜਕੀਆਂ ਵਿੱਚ ਪਹਿਲੇ ਨੰਬਰ ਤੇ ਸ਼ਿਵਦੀਪ ਕੋਰ,ਦੂਜੇ ਤੇ ਖੁਸ਼ਪ੍ਰੀਤ ਕੋਰ,ਤੀਜੇ ਨੰਬਰ ਤੇ ਪੂਜਾ,200 ਮੀਟਰ ਲੜਕਿਆਂ ਵਿੱਚ ਪਹਿਲੇ ਨੰਬਰ ਤੇ ਸ਼ਿਵਕਾਂਤ, ਦੂਜੇ ਨੰਬਰ ਤੇ ਮੁਲਤਾਨ,ਤੀਜੇ ਨੰਬਰ ਤੇ ਬਰਿੰਦਰਬੀਰ,200 ਮੀਟਰ ਦੋੜ ਚ ਦਸਵੀਂ ਕਲਾਸ ਦੇ ਲੜਕਿਆਂ ਚ ਪਹਿਲੇ ਨੰਬਰ ਤੇ ਸਿਮਰਨਜੀਤ ਸਿੰਘ, ਦੂਜੇ ਨੰਬਰ ਤੇ ਸਾਹਿਲ, ਤੀਜੇ ਨੰਬਰ ਤੇ ਲੱਕੀ, ਤੋਂ ਇਲਾਵਾ ਕੁੱਕ ਰੇਸ ਵਿੱਖ ਪਹਿਲੇ ਨੰਬਰ ਤੇ ਵਰਿੰਦਰ ਕੋਰ,ਦੂਜੇ ਨੰਬਰ ਤੇ ਕੁਲਵਿੰਦਰ ਕੋਰ, ਤੀਜੇ ਨੰਬਰ ਤੇ ਜੋਤੀ,ਲੈਮਨ ਦੋੜ ਪਹਿਲੇ ਤੇ ਜੋਤੀ ਕੁਮਾਰੀ, ਦੂਜੇ ਨੰਬਰ ਤੇ ਸਿਮਰਨਜੀਤ ਕੋਰ,ਕੁੱਕ ਦੋੜ ਵਿੱਚ  ਪਹਿਲੇ ਨੰਬਰ ਤੇ ਨਿਤੇਸ਼ ਕੁਮਾਰ , ਦੂਜੇ ਨੰਬਰ ਤੇ ਹਰਸ਼ਪ੍ਰੀਤ ਕੋਰ, ਤੀਜੇ ਨੰਬਰ ਤੇ ਵਿਸ਼ਾਲ, ਤਿੰਨ ਟੰਗੀ ਲੜਕਿਆਂ ਦੀ ਦੋੜ ਵਿੱਚ ਪਹਿਲੇ ਨੰਬਰ ਤੇ ਹਰਸ਼ ਤੇ ਨੀਰਜ, ਦੂਜੇ ਨੰਬਰ ਤੇ ਕਰਿਸ਼ਨ ਤੇ ਸੋਰਵ, ਤੀਜੇ ਨੰਬਰ ਤੇ  ਗੁਰਮਨ ਤੇ ਹਰਮਨ, ਤਿੰਨ ਟੰਗੀ ਲੜਕੀਆਂ ਦੀ ਦੋੜ ਵਿੱਚ ਪਹਿਲੇ ਨੰਬਰ ਤੇ ਨੇਹਾ ਤੇ ਕਮਲ, ਦੂਜੇ ਨੰਬਰ ਤੇ ਚੀਮਾਂ ਤੇ ਅਮਨਜੋਤ, ਤੀਜੇ ਨੰਬਰ ਤੇ ਜਸ਼ਨ ਤੇ ਰਾਜਵੀਰ ਕੋਰ, ਸਲੋਅ ਸਾਈਕਲ ਦੋੜ ਵਿੱਚ  ਪਹਿਲੇ ਨੰਬਰ ਤੇ ਪਰਮੀਤ ਸਿੰਘ, ਦੂਜੇ ਨੰਬਰ ਤੇ ਜ਼ਸਨਦੀਪ ਸਿੰਘ, ਤੀਜੇ ਨੰਬਰ ਤ ਅਸਮੀਤ ਸਿੰਘ, ਤੋਂ ਇਲਾਵਾ ਹੋਰ ਰੋਚਿਕ ਖੇਡਾਂ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪਿਆਂ ਦੀ ਮਿਊਜਿਕ ਚੇਅਰ ਦੋੜ ਵੀ ਕਰਵਾਈ ਗਈ,ਇਸ ਮੋਕੇ ਸਕੂਲ ਦੀਆਂ ਵਿਦਿਆਰਥਣਾਂ ਪੰਜਾਬ ਦਾ ਲੋਕ ਨਾਚ ਗਿੱਧਾ ਵੀ ਪੇਸ਼ ਕੀਤਾ ਗਿਆ, ਇਸ ਸਲਾਨਾ ਐਥਲੈਟਿਕਸ ਮੁਕਾਬਲਿਆਂ ਵਿੱਚ ਸਕੂਨ ਦਾ ਬੈਂਡ ਦੀ ਪੇਸ਼ਕਾਰੀ ਬਹੁਤ ਹੀ ਸਰਾਹੁਣਯੋਗ ਸੀ, ਐਥਲੈਟਿਕਸ ਮੁਕਾਬਲਿਆਂ ਵਿੱਚ ਵਿਸ਼ੇਸ਼ ਤੋਰ ਤੇ ਪੁੱਜੇ ਮੁੱਖ ਮਹਿਮਾਨ ਅਜੇ ਗੁਪਤਾ ਜੀ ਰੁਬੀ ਮਿੱਲ ਵਾਲਿਆਂ ਨੇ ਸਕੂਲ ਦੀ ਫੰਡ ਲਈ 11000 ਹਜਾਰ ਰੁਪਏ ਨਗਦ ਦਿਤੇ, ਇਸ ਮੋਕੇ ਸਕੂਲ ਦੇ ਸਟਾਫ ਅਤੇ ਮੁੱਖ ਮਹਿਮਾਨ ਸ੍ਰੀ ਅਜੇ ਗੁਪਤਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਜੇਤੂ ਖਿਡਾਰੀ ਅਤੇ ਖਿਡਾਰਣਾਂ ਦਾ ਮਾਨ ਸਨਮਾਨ ਵੀ ਕੀਤਾ ਇਸ ਮੋਕੇ ਸਕੂਲ ਸਟਾਫ ਵਲੋਂ ਵੀ ਮੁੱਖ ਮਹਿਮਾਨ ਅਜੇ ਗੁਪਤਾ ਅਤੇ ਆਏ ਮਹਿਮਾਨਾਂ ਨੂੰ ਵੀ ਯਾਦਗਾਰੀ ਟਰਾਫੀਆਂ ਦੇ ਕੇ ਸਨਮਾਨ ਕੀਤਾ ਇਸ ਮੋਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਸਰਿਤਾ ਸਿੰਗਲਾ ਨੇ ਐਥਲੈਟਿਕਸ ਮੁਕਾਬਲਿਆਂ ਚ ਸ਼ਿਰਕਤ ਕਰਨ ਵਾਲੇ ਮੁੱਖ ਮਹਿਮਾਨ, ਮਹਿਮਾਨ ਅਤੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ।

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!