ਬੱਚਿਆਂ ਵਿਚ 15ਫੀਸਦੀ ਮੌਤਾਂ ਦਾ ਮੁੱਖ ਕਾਰਨ ਨਿਮੋਨੀਆ :–ਡਾਕਟਰ ਨਵਜੀਵਨ ਗੋਇਲ

😊 Please Share This News 😊
|
ਬੱਚਿਆਂ ਵਿਚ 15ਫੀਸਦੀ ਮੌਤਾਂ ਦਾ ਮੁੱਖ ਕਾਰਨ ਨਿਮੋਨੀਆ :–ਡਾਕਟਰ ਨਵਜੀਵਨ ਗੋਇਲ

ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਨਿਮੋਨੀਆ ਸਬੰਧੀ ਜਾਗਰੂਕਤਾ ਕੈਂਪ ਆਯੋਜਿਤ
ਮੰਡੀ ਗੋਬਿੰਦਗੜ੍ਹ:- 13 ਨਵੰਬਰ:-(ਮਨੋਜ ਭੱਲਾ ) ਸਿਵਲ ਸਰਜਨ ਡਾ ਹਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ ਭੁਪਿੰਦਰ ਸਿੰਘ ਦੀ ਰਹਿਨੁਮਾਈ ਹੇਠ ਸਬ ਡਵੀਜ਼ਨਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਆਮ ਲੋਕਾਂ ਨੂੰ ਨਿਮੋਨੀਆ ਸਬੰਧੀ ਜਾਗਰੂਕ ਕਰਨ ਲਈ ਇਕ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿਚ ਬੱਚਿਆਂ ਦੇ ਮਾਹਿਰ ਡਾਕਟਰ ਨਵਜੀਵਨ ਗੋਇਲ ਨੇ ਕੈਂਪ ਵਿੱਚ ਪਹੁੰਚੇ ਲੋਕਾਂ ਨੂੰ ਨਿਮੋਨੀਆ ਦੇ ਲੱਛਣ ਨਿਸ਼ਾਨੀਆਂ ਅਤੇ ਉਸ ਤੋਂ ਬਚਣ ਦੇ ਤੌਰ ਤਰੀਕਿਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ।ਉਨ੍ਹਾਂ ਦੱਸਿਆ ਕਿ ਜੇਕਰ ਪੰਜ ਸਾਲ ਤੱਕ ਦੇ ਬੱਚਿਆਂ ਵਿੱਚ ਨਿਮੋਨੀਆ ਵਰਗੇ ਲੱਛਣ ਵਿਖਾਈ ਦੇਣ ਤਾਂ ਤੁਰੰਤ ਉਹਨਾਂ ਨੂੰ ਬੱਚਿਆਂ ਦੇ ਮਾਹਰ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ ਕਿਉਂਕਿ ਬੱਚਿਆਂ ਵਿੱਚ ਇਹ ਕਈ ਵਾਰ ਘਾਤਕ ਸਿੱਧ ਹੁੰਦਾ ਹੈ ।ਸਾਡੇ ਦੇਸ਼ ਵਿੱਚ ਹਰ ਸਾਲ ਬੱਚਿਆਂ ਦੀਆਂ ਹੋਣ ਵਾਲੀਆਂ ਮੌਤਾਂ ਵਿਚ 15ਫੀਸਦੀ ਮੌਤਾਂ ਦਾ ਮੁੱਖ ਕਾਰਨ ਨਿਮੋਨੀਆ ਹੁੰਦਾ ਹੈ । ਔਰਤਾਂ ਦੇ ਮਾਹਿਰ ਡਾ ਮੋਨਿਕਾ ਕੌਸ਼ਲ ਅਤੇ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਹਰੀਆਂ ਸਬਜ਼ੀਆਂ ,ਆਇਰਨਯੁਕਤ ਖ਼ੁਰਾਕ ਤੇ ਸੰਤੁਲਿਤ ਭੋਜਨ ਲੈਣਾ ਚਾਹੀਦਾ ਹੈ ਤਾਂ ਕਿ ਗਰਭਵਤੀ ਔਰਤ ਤੰਦਰੁਸਤ ਬੱਚੇ ਨੂੰ ਜਨਮ ਦੇ ਸਕੇ ਅਤੇ ਬੱਚਿਆਂ ਵਿਚ ਬੀਮਾਰੀਆਂ ਵਿਰੁੱਧ ਲਡ਼ਨ ਦੀ ਸ਼ਕਤੀ ਬਰਕਰਾਰ ਰਹੇ।
व्हाट्सप्प आइकान को दबा कर इस खबर को शेयर जरूर करें |