ਨਗਰ ਕੌਂਸਲ ਪ੍ਰਧਾਨ ਵਲੋਂ ਕੱਚੇ ਸ਼ਾਂਤੀ ਨਗਰ ਦੀਆਂ ਗਲੀਆਂ ਦੇ ਕੰਮ ਦੀ ਕਰਵਾਈ ਸ਼ੁਰੂਆਤ – Punjab Daily News

Punjab Daily News

Latest Online Breaking News

ਨਗਰ ਕੌਂਸਲ ਪ੍ਰਧਾਨ ਵਲੋਂ ਕੱਚੇ ਸ਼ਾਂਤੀ ਨਗਰ ਦੀਆਂ ਗਲੀਆਂ ਦੇ ਕੰਮ ਦੀ ਕਰਵਾਈ ਸ਼ੁਰੂਆਤ

😊 Please Share This News 😊

ਨਗਰ ਕੌਂਸਲ ਪ੍ਰਧਾਨ ਵਲੋਂ ਕੱਚੇ ਸ਼ਾਂਤੀ ਨਗਰ ਦੀਆਂ ਗਲੀਆਂ ਦੇ ਕੰਮ ਦੀ ਕਰਵਾਈ ਸ਼ੁਰੂਆਤ

ਮੰਡੀ ਗੋਬਿੰਦਗੜ੍ਹ ,13ਨਵੰਬਰ (ਮਨੋਜ਼ ਭੱਲਾ) -ਪੰਜਾਬ ਰਾਜ ਦੀ ਨੰਬਰ ਇਕ ਵਿੱਚ ਆਉਂਦੀ ਨਗਰ ਕੌਂਸਲ ਗੋਬਿੰਦਗੜ੍ਹ ਦੇ ਵਿੱਚ ਕਰੀਬ 29 ਵਾਰਡ ਹਨ ਜਿਹਨਾਂ ਵਿੱਚ ਕੁੱਝ ਵਾਰਡ ਨਵੇਂ ਸ਼ਾਮਿਲ ਕਿਤੇ ਗਏ ਹਨ ਅਤੇ ਕੁੱਛ ਅਜਿਹੇ ਵਾਰਡ ਹਨ ਜਿਹੜੇ ਕੀ ਹਦੂਦ ਅੰਦਰ ਨਵੇਂ ਸ਼ਾਮਿਲ ਕਿਤੇ ਗਏ ਹਨ ਇਹਨਾ ਵਿੱਚੋ ਇੱਕ ਹੈ ਕੱਚਾ ਸ਼ਾਂਤੀ ਨਗਰ ਜਿੱਥੇ ਦੀਆਂ ਜਿਆਦਾਤਰ ਗਲੀਆਂ ਕੱਚੀਆਂ ਹਨ । ਇਹਨਾ ਗਲੀਆਂ ਨੂੰ ਪਾਣੀ ਅਤੇ ਸੀਵਰੇਜ ਲਾਈਨਾਂ ਨਾਲ ਜੋੜਨ ਉਪਰੰਤ ਨਗਰ ਕੌਂਸਲ ਵਲੋਂ ਇਹਨਾ ਗਲੀਆਂ ਨੂੰ ਇੰਟਰਲਾਕ ਟਾਇਲਾਂ ਨਾਲ ਪਕੀਆਂ ਕਰਨ ਦੇ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ । ਜਿਸਦੇ ਚਲਦੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਉਪ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਸਮੁੱਚੇ ਕੌਂਸਲਰ ਵਲੋਂ ਵੱਖ ਵੱਖ ਵਾਰਡਾਂ ਵਿੱਚ ਵਿਕਾਸ ਕਾਰਜਾਂ ਨੂੰ ਲਗਾਤਾਰ ਸ਼ੁਰੂ ਕਰਵਾ ਇਹਨਾ ਵਾਰਡ ਵਾਸੀਆਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਵਲੋਂ ਕੱਚੇ ਸ਼ਾਂਤੀ ਨਗਰ ਦੀ ਕੌਂਸਲਰ ਲੀਪਸੀ ਠਾਕੁਰ ਦੇ ਕਹਿਣ ਤੇ ਮੁਹੱਲਾ ਨਿਵਾਸੀਆਂ ਦੀ ਮੰਗ ਨੂੰ ਮੁੱਖ ਰਖਦੇ ਹੋਏ ਦੋ ਕੱਚੀਆਂ ਗਲੀਆਂ ਨੂੰ ਪਕਾ ਕਰਨ ਦੀ ਸ਼ੁਰੂਆਤ ਕੀਤੀ। ਇਸ ਸੰਬਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਵਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਸੰਬਧੀ ਜੌ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਕੀ ਸ਼ਹਿਰ ਦੇ ਕਿਸੇ ਵੀ ਵਾਰਡ ਨੂੰ ਵਿਕਾਸ ਤੋ ਅਧੂਰਾ ਨਹੀਂ ਰਖਿਆ ਜਾਵੇਗਾ ਉਸ ਤੇ ਕਾਰਜ ਕਰਦੇ ਹੋਏ ਹੀ ਨਗਰ ਕੌਂਸਲ ਗੋਬਿੰਦਗੜ੍ਹ ਹਰ ਵਾਰਡ ਹਰ ਇਲਾਕੇ ਦੇ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਕਾਰਜਾਂ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖੀਆਂ ਜਾਵੇਗਾ। ਇਹ ਗਲੀਆਂ ਗੋਇਲ ਕੰਸਟ੍ਰਕਸ਼ਨ ਵਲੋਂ ਬਣਾਇਆ ਜਾ ਰਹੀਆਂ ਹਨ।

ਇਸ ਮੌਕੇ ਇਹਨਾ ਦੇ ਨਾਲ ਸੋਸਾਇਟੀ ਬੈਂਕ ਦੇ ਪ੍ਰਧਾਨ ਜਗਮੋਹਨ ਸਿੰਘ ਬਿੱਟੂ, ਯੁਵਾ ਆਗੂ ਅਮਿਤ ਠਾਕੁਰ ,ਦੀਪਕ ਕੁਮਾਰ,ਮੀਆਂ ਜੀ, ਤੋ ਇਲਾਵਾ ਸਥਾਨਕ ਮੁਹੱਲਾ ਵਾਸੀ ਮੌਜੂਦ ਰਹੇ ।

ਕੱਚਾ ਸ਼ਾਂਤੀ ਨਗਰ ਦੀਆ ਗਲੀਆਂ ਇੰਟਰਲਾਕ ਟਾਇਲਾਂ ਨਾਲ ਬਨਾਉਣ ਦੇ ਕਾਰਜ ਦੀ ਸ਼ੁਰੂਆਤ ਕਰਵਾਉਂਦੇ ਹੋਏ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਸਮਾਜ ਸੇਵਕ ਅਮਿਤ ਠਾਕੁਰ, ਅਤੇ ਹੋਰ

ਫੋਟੋ ਕੈਪਸਨ – ਕੱਚਾ ਸ਼ਾਂਤੀ ਨਗਰ ਦੀਆ ਗਲੀਆਂ ਇੰਟਰਲਾਕ ਟਾਇਲਾਂ ਨਾਲ ਬਨਾਉਣ ਦੇ ਕਾਰਜ ਦੀ ਸ਼ੁਰੂਆਤ ਕਰਵਾਉਂਦੇ ਹੋਏ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਸਮਾਜ ਸੇਵਕ ਅਮਿਤ ਠਾਕੁਰ, ਅਤੇ ਹੋਰ

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!