ਪੰਜਾਬ ਦੇ ਬੇ ਜਮੀਨੇ, ਸੀਮਾਂਤ ਅਤੇ ਛੋਟੇ ਕਿਸਾਨਾਂ ਨੂੰ ਸਰਕਾਰੀ ਜਮੀਨਾਂ ਤੇ ਕਬਜ਼ਾ ਦੇਣ ਅਤੇ ਕਾਸ਼ਤ ਕਰਨ ਦੇ ਮਾਲਕੀ ਅਧਿਕਾਰ ਦਿੱਤੇ ਜਾਣਗੇ – Punjab Daily News

Punjab Daily News

Latest Online Breaking News

ਪੰਜਾਬ ਦੇ ਬੇ ਜਮੀਨੇ, ਸੀਮਾਂਤ ਅਤੇ ਛੋਟੇ ਕਿਸਾਨਾਂ ਨੂੰ ਸਰਕਾਰੀ ਜਮੀਨਾਂ ਤੇ ਕਬਜ਼ਾ ਦੇਣ ਅਤੇ ਕਾਸ਼ਤ ਕਰਨ ਦੇ ਮਾਲਕੀ ਅਧਿਕਾਰ ਦਿੱਤੇ ਜਾਣਗੇ

😊 Please Share This News 😊
ਫ਼ਤਹਿਗੜ੍ਹ ਸਾਹਿਬ,12 ਨਵੰਬਰ (ਮਨੋਜ ਭੱਲਾ) ਜਿਲ੍ਹਾ ਮਾਲ ਵਿਭਾਗ ਫ਼ਤਹਿਗੜ੍ਹ ਸਾਹਿਬ ਵੱਲੋ ਪ੍ਰੈਸ ਨੋਟ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ ਕਿਪੰਜਾਬ ਸਰਕਾਰ ਵੱਲੋਂ ਬੇਜ਼ਮੀਨੇ, ਸੀਮਾਂਤ ਅਤੇ ਛੋਟੇ ਕਿਸਾਨ ਜੋ 10 ਸਾਲ ਜਾਂ ਇਸ ਤੋਂ ਵੱਧ ਮਿਆਦ ਲਈ 01 ਜਨਵਰੀ 2020 ਤੋਂ ਪਹਿਲਾਂ ਸਰਕਾਰੀ ਜਮੀਨਾਂ ‘ ਤੇ ਕਾਸ਼ਤ ਕਰਦੇ ਆ ਰਹੇ ਹਨ, ਉਹ ਕਿਸਾਨ ਸਰਕਾਰੀ ਜਮੀਨ ਦੀ ਅਲਾਟਮੈਂਟ ਲਈ ਯੋਗ ਹਨ। ਇਸ ਸਬੰਧੀ ” The Punjab (Welfare and Settlement of Landless, Marginal & Small Occupant Farmers) Allotment of State Government Land Act, 2020″ ਅਧੀਨ ਯੋਗ ਕਿਸਾਨ ਅਲਾਟਮੈਂਟ ਲਈ ਸਬੰਧਤ ਉਪ ਮੰਡਲ ਮੈਜਿਸਟਰੇਟ-ਕਮ-ਅਲਾਟਮੈਂਟ ਕਮਿਸ਼ਨਰ ਪਾਸ ਅਰਜ਼ੀ ਪੇਸ਼ ਕਰ ਸਕਦੇ ਹਨ। ਯੋਗ ਕਿਸਾਨਾਂ ਨੂੰ ਐਕਟ ਅਧੀਨ ਨਿਰਧਾਰਤ ਕੀਤੀ ਗਈ ਕੀਮਤ ਦੇ ਭੁਗਤਾਨ ਤੋਂ ਬਾਅਦ ਜਮੀਨ ਅਲਾਟ ਕੀਤੀ ਜਾਵੇਗੀ।ਵਧੇਰੇ ਜਾਣਕਾਰੀ ਲਈ ਅਧਿਕਾਰਤ ਵੈਬਸਾਈਟ https://revenue.punjab.gov.in ਵੈਬਸਾਈਟ ਤੋਂ ਐਕਟ ਅਤੇ ਨਿਯਮਾਂ ਨੂੰ ਡਾਊਨ ਲੋਡ ਕੀਤਾ ਜਾ ਸਕਦਾ ਹੈ।

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!