ਸਪਿਨ ਮਾਸਟਰ ਖੇਡ ਅਕੈਡਮੀ ਨੇ ਸ਼ੁਰੂ ਕਰਵਾਇਆ ਤਿੰਨ ਰੋਜ਼ਾ ਟੇਬਲ ਟੈਨਿਸ ਟੂਰਨਾਮੈਂਟ

😊 Please Share This News 😊
|
ਸਪਿਨ ਮਾਸਟਰ ਖੇਡ ਅਕੈਡਮੀ ਨੇ ਸ਼ੁਰੂ ਕਰਵਾਇਆ ਤਿੰਨ ਰੋਜ਼ਾ ਟੇਬਲ ਟੈਨਿਸ ਟੂਰਨਾਮੈਂਟ
ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਵਲੋਂ ਟੇਬਲ ਟੈਨਿਸ ਖੇਡ ਕਰਵਾਈ ਸ਼ੁਰੂਆਤ ।

ਮੰਡੀ ਗੋਬਿੰਦਗੜ੍ਹ 12 ਨਵੰਬਰ (ਮਨੋਜ ਭੱਲਾ ) – ਪੰਜਾਬ ਜਿਸਨੂੰ ਕੀ ਪੰਜ ਦਰਿਆਵਾਂ ਦੀ ਧਰਤੀ ਹੋਣ ਦਾ ਮਾਣ ਹਾਸਲ ਹੈ ਪਰ ਪਿਛਲੇ ਕੁਛ ਵਰ੍ਹਿਆਂ ਤੋ ਇਸ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਪੰਜਾਬ ਦੇ ਨੌਜਵਾਨ ਡੁੱਬਦੇ ਜਾ ਰਹੇ ਸਨ। ਪੰਜਾਬ ਸਰਕਾਰ ਅਤੇ ਕੁੱਛ ਸਮਾਜ ਸੇਵੀ ਸੰਸਥਾਵਾਂ ਵਲੋਂ ਪੰਜਾਬ ਦੇ ਨੌਜਵਾਨਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖ ਇਕ ਤੰਦਰੁਸਤ ਜਿੰਦਗੀ ਜਿਊਣ ਦੇ ਲਈ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦੀ ਹੀ ਖੇਡ ਸੰਸਥਾ ਸਪਿਨ ਮਾਸਟਰ ਵਲੋਂ ਸਥਾਨਕ ਮੰਡੀ ਗੋਬਿੰਦਗੜ੍ਹ ਦੇ ਇਨਡੋਰ ਖੇਡ ਮੈਦਾਨ ਵਿੱਚ ਨਗਰ ਕੌਂਸਲ ਦੇ ਸਹਿਯੋਗ ਨਾਲ ਇਕ ਤਿੰਨ ਰੋਜਾ ਟੇਬਲ ਟੈਨਿਸ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ । ਇਸ ਟੂਰਨਾਮੈਂਟ ਵਿੱਚ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ , ਚੰਡੀਗੜ੍ਹ ,ਉੱਤਰ ਪ੍ਰਦੇਸ਼ ਅਤੇ ਦਿੱਲੀ ਦੀਆਂ ਅੰਡਰ 13 ਤੋ ਸੀਨੀਅਰ ਵਰਗ ਤੱਕ ਦੇ ਲੜਕੇ ਅਤੇ ਲੜਕੀਆਂ ਦੀਆਂ 200 ਤੋ ਵੱਧ ਟੀਮਾਂ ਵਲੋਂ ਹਿੱਸਾ ਲਿਆ ਜਾ ਰਿਹਾ ਹੈ। ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਖਿਡਾਰੀਆਂ ਨੂੰ ਸਬੋਧਨ ਕਰਦੇ ਹੋਏ ਕਿਹਾ ਕੀ ਖੇਡ ਸਾਡੇ ਲਈ ਬਹੁਤ ਹੀ ਜਰੂਰੀ ਹੈ। ਖੇਡਾਂ ਨਾਲ ਜਿੱਥੇ ਸਾਡਾ ਸ਼ਰੀਰਿਕ ਵਿਕਾਸ ਹੁੰਦਾ ਉਥੇ ਹੀ ਸਾਡੇ ਬੱਚੇ ਅਤੇ ਨੌਜਵਾਨ ਪੀੜ੍ਹੀ ਨਸ਼ਿਆਂ ਵਰਗੀ ਦਲਦਲ ਤੋ ਦੂਰ ਰਹਿ ਸਾਡੇ ਸਮਾਜ ਨੂੰ ਤੰਦਰੁਸਤ ਰੱਖਣ ਵਿੱਚ ਸਹਾਇਕ ਸਿੱਧ ਹੁੰਦੀਆਂ ਹਨ ।
ਉਨ੍ਹਾਂ ਅੱਗੇ ਕਿਹਾ ਕੀ ਸਾਡੇ ਸ਼ਹਿਰ ਦੇ ਬੱਚਿਆਂ ਅਤੇ ਨੌਜਵਾਨਾਂ ਦੇ ਲਈ ਨਗਰ ਕੌਂਸਲ ਜਲਦੀ ਖਿਡਾਰੀਆਂ ਦੇ ਲਈ ਆਧੁਨਿਕ ਖੇਡ ਮੈਦਾਨ ਤਿਆਰ ਕਰਵਾ ਰਹੀ ਹੈ। ਇਸ ਦੌਰਾਨ ਸਪਿਨ ਮਾਸਟਰ ਖੇਡ ਅਕੈਡਮੀ ਦੇ ਚੇਅਰਮੈਨ ਸ਼ਿਵ ਸ਼ਰਮਾ ਅਤੇ ਪ੍ਰਧਾਨ ਰਾਜੇਸ਼ ਸ਼ਰਮਾ ਨੇ ਜਾਣਾਕਰੀ ਦਿੰਦਿਆਂ ਦਸਿਆ ਕੀ ਉਨ੍ਹਾਂਦੀ ਅਕੈਡਮੀ ਵਲੋਂ ਕਰਵਾਈ ਜਾ ਰਹੇ ਟੂਰਨਾਮੈਂਟ ਦੇ ਅੱਜ ਪਹਿਲੇ ਦਿਨ ਕੁਲ 150 ਲੜਕੇ ਅਤੇ 75 ਲੜਕੀਆਂ ਵਲੋਂ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ । ਇਸ ਦੌਰਾਨ ਅਕੈਡਮੀ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਇਸ ਟੂਰਨਾਮੈਂਟ ਵਿੱਚ ਰੈਫਰੀਆਂ ਦੇ ਤੌਰ ਤੇ ਪਰਮਜੀਤ ਸਿੰਘ ਲੁਧਿਆਣਾ ਚੀਫ ਰੈਫਰੀ, ਰਾਣ ਜਰਨੈਲ ਸਿੰਘ ਪਟਿਆਲਾ, ਜਗਦੀਸ਼ ਸਿੰਘ ਫ਼ਤਹਿਗੜ੍ਹ ਸਾਹਿਬ,ਇਹਨਾ ਦੇ ਨਾਲ ਇੰਪਾਇਆਰ ਮੈਡਮ ਪੱਲਵੀ ਅਤੇ ਮੈਡਮ ਰਿਤੂ ਖੰਨੇ ਤੋ ਆਪਣੀ ਡਿਊਟੀ ਦੇਣ ਉਚੇਚੇ ਤੌਰ ਤੇ ਪਹੁੰਚੇ । ਇਹਨਾ ਤੋ ਇਲਾਵਾ ਅਕੈਡਮੀ ਦੇ ਸੀਨੀਅਰ ਉਪ ਪ੍ਰਧਾਨ,ਉਪ ਪ੍ਰਧਾਨ ਪੁਨੀਤ ਮਿੱਤਲ, ਵਿਸ਼ਾਲ ਕਪਿਲਾ, ਕੋਚ ਸੰਤੋਸ਼ ਕੁਮਾਰ ,ਗਗਨ ਧੀਮਾਨ,ਤੋ ਇਲਾਵਾ ਨਗਰ ਕੌਂਸਲ ਦੇ ਚੀਫ ਸੇਨੇਟਰੀ ਇੰਸਪੈਕਟਰ ਸੰਦੀਪ ਸ਼ਰਮਾ,ਸ਼ਹਿਰ ਦੇ ਸਿਆਸੀ ਆਗੂ ਬਲਦੇਵ ਸ਼ਰਮਾ, ਜੋਗਿੰਦਰ ਸਿੰਘ ਮੈਣੀ, ਜਗਮੋਹਨ ਬਿੱਟੂ, ਅਮਿਤ ਠਾਕੁਰ,ਰੋਹਿਤ ਸ਼ਰਮਾ ਸ਼ੈਂਕੀ, ਪਰਦੀਪ ਕੁਮਾਰ, ਸੋਨੂੰ ਨਸਰਾਲੀ, ਅਤੇ ਖਿਡਾਰੀਆਂ ਦੇ ਮਾਤਾ ਪਿਤਾ ਅਤੇ ਸਥਾਨਕ ਨਿਵਾਸੀ ਮੌਜੂਦ ਰਹੇ ।
व्हाट्सप्प आइकान को दबा कर इस खबर को शेयर जरूर करें |