ਪਿੰਡਾਂ ਵਿਚ ਹਰ ਘਰ ਦਸਤਕ ਟੀਕਾਕਰਣ ਮੁਹਿੰਮ ਤਹਿਤ ਸਰਵੇ ਦਾ ਨਾਲ ਨਾਲ ਟੀਕਾਕਰਨ ਕੈਂਪ ਲਗਾਇਆ ਜਾਵੇਗਾ-ਡਾ. ਰਮਿੰਦਰ ਕੌਰ

😊 Please Share This News 😊
|
ਪਿੰਡਾਂ ਵਿਚ ਹਰ ਘਰ ਦਸਤਕ ਟੀਕਾਕਰਣ ਮੁਹਿੰਮ ਤਹਿਤ ਸਰਵੇ ਦਾ ਨਾਲ ਨਾਲ ਟੀਕਾਕਰਨ ਕੈਂਪ ਲਗਾਇਆ ਜਾਵੇਗਾ-ਡਾ. ਰਮਿੰਦਰ ਕੌਰ
ਫਤਿਹਗੜ੍ਹ ਸਾਹਿਬ, 12 ਨਵੰਬਰ ( ਮਨੋਜ ਭੱਲਾ )- ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਹਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਸੀਨੀਅਰ ਮੈਡੀਕਲ ਅਫਸਰ ਡਾ. ਰਮਿੰਦਰ ਕੌਰ ਦੀ ਅਗਵਾਈ ਵਿਚ ਸੀ.ਐਚ.ਸੀ. ਚਨਾਰਥਲ ਕਲਾਂ ਅਧੀਨ ਪਿੰਡਾਂ ਵਿਚ ਹਰ ਘਰ ਦਸਤਕ ਟੀਕਾਕਰਨ ਅਭਿਆਨ ਤਹਿਤ ਕੋਵਿਡ ਟੀਕਾਰਕਨ ਮੁਹਿੰਮ ਚਲਾਈ ਜਾਵੇਗੀ। ਇਸ ਸਬੰਧੀ ਸੀ.ਐਚ.ਸੀ. ਚਨਾਰਥਲ ਕਲਾਂ ਵਿਖੇ ਅੱਜ ਸਿਹਤ ਕਾਮਿਆ ਨਾਲ ਮੀਟਿੰਗ ਕੀਤੀ ਗਈ ਜਿਸ ਸਬੰਧੀ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਮਿਲੀਆਂ ਹਦਾਇਤਾ ਅਨੁਸਾਰ ਹਰ ਘਰ ਦਸਤਕ ਟੀਕਾਕਰਨ ਮੁਹਿੰਮ ਤਹਿਤ ਪਿੰਡ ਪਿੰਡ ਸਿਹਤ ਕਾਮਿਆ ਵੱਲੋਂ ਹਰ ਘਰ ਦਾ ਦੌਰਾ ਕੀਤਾ ਜਾਵੇਗਾ, ਜਿਸ ਦੌਰਾਨ ਜਿਨ੍ਹਾਂ ਵਿਅਕਤੀਆਂ ਨੇ ਕੋਵਿਡ ਟੀਕਾਕਰਨ ਹਲੇ ਤੱਕ ਨਹੀਂ ਕਰਵਾਇਆ ਜਾਂ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਲੈ ਲਈ ਹੈ, ਪਰ ਦੂਸਰੀ ਖੁਰਾਕ ਵਿਚ ਦੇਰੀ ਕਰ ਰਹੇ ਹਨ, ਉਨ੍ਹਾਂ ਨੂੰ ਟੀਕਾਕਰਨ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸਰਵੇ ਦਾ ਨਾਲ ਨਾਲ ਉਸੇ ਪਿੰਡ ਵਿਚ ਟੀਕਾਕਰਨ ਕੈਂਪ ਵਿਚ ਲਗਾਇਆ ਜਾਵੇਗਾ ਤਾਂ ਜੋ ਲਾਭਪਾਤਰੀਆਂ ਦਾ ਨਾਲ ਹੀ ਟੀਕਾਕਰਨ ਕੀਤਾ ਜਾ ਸਕੇ। ਇਸ ਮੌਕੇ ਊਨ੍ਹਾਂ ਨੇ ਸਿਹਤ ਕਾਮਿਆ ਨੂੰ ਇਸ ਮੁਹਿੰਮ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਸਿੱਖਲਾਈ ਵੀ ਦਿੱਤੀ। ਇਸ ਮੌਕੇ ਬਲਾਕ ਐਕਸਟੇਸ਼ਨ ਐਜੂਕੇਟਰ ਮਹਾਵੀਰ ਸਿੰਘ ਨੇ ਦੱਸਿਆ ਕਿ 30 ਨਵੰਬਰ ਤੱਕ ਸੀ.ਐਚ.ਸੀ. ਅਧੀਨ ਆਉਂਦੇ ਸਾਰੇ 196 ਪਿੰਡਾਂ ਵਿਚ ਸਰਵੇ ਅਤੇ 100 ਫੀਸਦੀ ਟੀਕਾਕਰਨ ਦਾ ਟੀਚਾ ਮਿੱਥਿਆਂ ਗਿਆ ਹੈ, ਇਸ ਮੌਕੇ ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਆਪਣੀ ਨਿੱਜੀ ਜਿ਼ਮੇਵਾਰੀ ਸਮਝਦੇ ਹੋਏ ਆਪਣਾ ਕੋਵਿਡ ਟੀਕਾਕਰਨ ਪੂਰਾ ਕਰਵਾਓ ਤਾਂ ਜੋ ਕੋਵਿਡ ਦਾ ਖਤਰੇ ਨੂੰ ਪੂਰੀ ਤਰ੍ਹਾਂ ਟਾਲਿਆ ਜਾ ਸਕੇ।

व्हाट्सप्प आइकान को दबा कर इस खबर को शेयर जरूर करें |