ਨਹਿਰੂ ਕਾਲਜ, ਤੂਰਾਂ, ਵਿਖੇ ਲਗਾਇਆ ਗਿਆ ਕੈਰੀਅਰ ਕਾਉਂਸਲਿੰਗ ਕੈਂਪ

😊 Please Share This News 😊
|
ਨਹਿਰੂ ਕਾਲਜ, ਤੂਰਾਂ, ਵਿਖੇ ਲਗਾਇਆ ਗਿਆ ਕੈਰੀਅਰ ਕਾਉਂਸਲਿੰਗ ਕੈਂਪ
ਫਤਹਿਗੜ੍ਹ ਸਾਹਿਬ, 11 ਨਵੰਬਰ(ਮਨੋਜ ਭੱਲਾ )-ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜਿਲਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਫਤਿਹਗੜ ਸਾਹਿਬ ਵੱਲੋਂ ਨਹਿਰੂ ਕਾਲਜ, ਤੁਰਾਂ, ਅਮਲੋਹ ਵਿਖੇ ਕੈਰੀਅਰ ਕਾਉਂਸਲਿੰਗ ਕੈਂਪ ਲਗਾਇਆ ਗਿਆ। ਜਿਸ ਵਿੱਚ ਜਿਲਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਵਲੋਂ ਕੈਰੀਅਰ ਕਾਊਂਸਲਰ ਅਨੁਜ ਕਿਸ਼ੋਰ ਦੱਤਾ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਲੋਂ ਗੁਰਪ੍ਰੀਤ ਸਿੰਘ ਅਤੇ ਅਮਰਿੰਦਰ ਸਿੰਘ ਵੱਲੋਂ ਪ੍ਰਾਰਥੀਆਂ/ਵਿਦਿਆਰਥੀਆਂ ਨੂੰ ਕੈਰੀਅਰ ਗਾਇਡੈਂਸ ਅਤੇ ਸਕਿੱਲ ਕੋਰਸਾਂ ਬਾਰੇ ਜਾਣੂ ਕਰਵਾਇਆ ਗਿਆ।ਇਸ ਦੌਰਾਨ ਕੈਰੀਅਰ ਕਾਊਂਸਲਰ ਵਲੋਂ ਬਿਊਰੋ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਸਵੈ-ਰੋਜ਼ਗਾਰ, ਗਰੈਜੂਏਸ਼ਨ ਤੋਂ ਬਾਅਦ ਰੋਜ਼ਗਾਰ ਦੇ ਵੱਖ-ਵੱਖ ਮੌਕਿਆਂ, ਆਰਮੀ ਦੀ ਭਰਤੀ ਜਿਵੇਂ ਸੀ.ਡੀ.ਐਸ. ਅਤੇ ਸਰਕਾਰ ਵਲੋਂ ਸਰਕਾਰੀ ਨੌਕਰੀ ਦੇ ਲਈ ਇਮਤਿਹਾਨਾਂ ਲਈ ਦਿੱਤੀ ਜਾ ਰਹੀ ਮੁਫਤ ਆਨ-ਲਾਈਨ ਕੋਚਿੰਗ ਬਾਰੇ ਜਾਣੂ ਕਰਵਾਇਆ ਗਿਆ। ਇਸ ਵਿੱਚ 52 ਵਿਦਿਆਰਥੀਆਂ ਨੇ ਭਾਗ ਲਿਆ।ਇਸ ਕੈਂਪ ਦੌਰਾਨ ਕੈਰੀਅਰ ਕਾਊਂਸਲਰ ਵਲੋਂ ਪ੍ਰਾਰਥੀਆਂ ਨਾਲ ਬਿਊਰੋ ਦਾ ਹੈਲਪਲਾਈਨ ਨੰਬਰ: 9915682436 ਵੀ ਸਾਂਝਾ ਕੀਤਾ ਗਿਆ ਤਾਂ ਜੋ ਪ੍ਰਾਰਥੀ ਭਵਿੱਖ ਵਿੱਚ ਇਸ ਰਾਹੀਂ ਕਿੱਤਿਆਂ ਸਬੰਧੀ ਕੋਈ ਵੀ ਜਾਣਕਾਰੀ ਹਾਸਲ ਕਰ ਸਕਣ।ਇਸ ਮੌਕੇ ਤੇ ਨਹਿਰੂ ਕਾਲਜ ਦੇ ਪ੍ਰੋਫੈਸਰ ਸ਼੍ਰੀ ਧਰਮਜੀਤ ਸਿੰਘ ਮੌਜੂਦ ਸਨ।
व्हाट्सप्प आइकान को दबा कर इस खबर को शेयर जरूर करें |