ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਅਧੀਨ ਕਾਨੂੰਨੀ ਸੇਵਾਂਵਾਂ ਦਿਵਸ ਮਨਾਇਆ ਗਿਆ

😊 Please Share This News 😊
|
ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਅਧੀਨ ਕਾਨੂੰਨੀ ਸੇਵਾਂਵਾਂ ਦਿਵਸ ਮਨਾਇਆ ਗਿਆ
-ਖੂਨਦਾਨ ਕੈਂਪ ਦਾ ਵੀ ਕੀਤਾ ਗਿਆ ਆਯੋਜਨ
ਫ਼ਤਹਿਗੜ੍ਹ ਸਾਹਿਬ, 10 ਨਵੰਬਰ :ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜਿਲ੍ਹਾ ਅਤੇ ਸ਼ੈਸ਼ਨਜ਼ ਜੱਜ-ਕਮ- ਚੇਅਰਮੈਂਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਸ੍ਰੀ ਨਿਰਭਓ ਸਿੰਘ ਗਿੱਲ ਦੀ ਅਗਵਾਈ ਹੇਠ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਤਿਹਗੜ੍ਹ ਸਾਹਿਬ ਵਲੋਂ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਤਹਿਤ ‘ਕਾਨੂੰਨੀ ਸੇਵਾਵਾਂ ਹਫਤਾ’ ਅਧੀਨ ਕਾਨੂੰਨੀ ਸੇਵਾਂਵਾ ਦਿਵਸ ਮਨਾਇਆ ਗਿਆ। ਇਸ ਤਹਿਤ ਪਿੰਡ ਚੁੰਨੀ ਕਲਾਂ ਵਿਖੇ ਕਾਨੂੰਨੀ ਸੇਵਾਂਵਾਂ ਦਿਵਸ ਮਨਾਇਆ ਗਿਆ ਅਤੇ ਨਾਲ ਹੀ ਨਹਿਰੂ ਯੂਵਾ ਕੇਂਦਰ ਦੇ ਸਹਿਯੋਗ ਨਾਲ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ ਮੌਕੇ ਉੱਤੇ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੀ ਹਾਜਰ ਸੀ ਅਤੇ ਕੈਂਪ ਵਿੱਚ ਮੌਜੂਦ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਖੂਨ ਦਾਨ ਕੀਤਾ ਗਿਆ ।
ਇਸ ਮੌਕੇ ਸ੍ਰੀ ਨਿਰਭਓ ਸਿੰਘ ਗਿੱਲ ਨੇ ਪਿੰਡ ਦੇ ਲੋਕਾਂ ਨੂੰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਤਹਿਗੜ੍ਹ ਸਾਹਿਬ ਤੋਂ ਮਿਲਣ ਵਾਲੀਆਂ ਕਾਨੂੰਨੀ ਸੇਵਾਵਾਂ ਜਿਵੇਂ ਕਿ ਮੁਫਤ ਕਾਨੂੰਨੀ ਸਲਾਹ, ਕੋਈ ਵੀ ਕੇਸ ਕਰਨ ਲਈ ਵਕੀਲ ਦੀਆਂ ਮੁਫਤ ਸੇਵਾਵਾਂ, ਕੋਰਟ ਵਿੱਚ ਲੰਬਿਤ ਕੇਸ ਨੂੰ ਸਲਝਾਉਣ ਲਈ ਸਮਝੋਤਾ ਸਦਨ ਦੀਆਂ ਸੇਵਾਵਾਂ, ਜਨ ਉਪਯੋਗੀ ਸੇਵਾਵਾਂ ਦੇ ਝਗੜਿਆਂ ਸਬੰਧੀ ਸਥਾਈ ਲੋਕ ਅਦਾਲਤ, ਪੰਜਾਬ ਪੀੜਤ ਮੁਆਵਜ਼ਾ ਸਕੀਮ, 2017 ਅਤੇ ਨਾਲਸਾ ਦੀ ਪੀੜਤ ਔਰਤ ਮੁਆਵਜ਼ਾ ਸਕੀਮ/ਸਰੀਰਕ ਸੋਸ਼ਣ ਦਾ ਸ਼ਿਕਾਰ ਅਤੇ ਹੋਰ ਜ਼ੁਰਮ ਸਕੀਮ, 2018 ਬਾਰੇ ਵੀ ਵਿਸਥਾਰ ਸਹਿਤ ਦੱਸਿਆ ਕਿ ਕਿਸ ਤਰਾਂ ਉਹ ਲੋੜ ਪੈਣ ਤੇ ਇਹਨਾਂ ਸਕੀਮਾਂ ਅਤੇ ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੀ ਅਰੁਨ ਗੁਪਤਾ, ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਹਾਜ਼ਰ ਸਨ, ਉਹਨਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਪਬਲਿਕ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਟਾਫ ਵਲੋਂ ਖੂਨਦਾਨ ਕੀਤਾ ਗਿਆ। ਉਹਨਾਂ ਨੂੰ ਇਸ ਮੌਕੇ ਕਾਨੂੰਨੀ ਸਕੀਮਾਂ ਦੇ ਪੰਫਲੇਟ ਵੰਡੇ ਗਏ।
ਇਸ ਮੌਕੇ ਸ਼੍ਰੀਮਤੀ ਮਨਪ੍ਰੀਤ ਕੌਰ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੀ.ਜੇ.ਐਮ. ਸ਼੍ਰੀ ਮਹੇਸ਼ ਗਰੋਵਰ, ਐਡਵੋਕੇਟ ਗੁਰਪ੍ਰੀਤ ਸਿੰਘ ਸੈਣੀ, ਸ਼੍ਰੀ ਗੁਰਵਿੰਦਰ ਸਿੰਘ ਸੋਹੀ, ਸ੍ਰੀ ਅਮਨਦੀਪ ਜ਼ਾਹਰੀ, ਰੋਹਿਤ ਪਾਠਕ, ਵਰਿੰਦਰ ਧਰਨ, ਬੂਟਾ ਰਾਮ, ਜਤਿੰਦਰ ਸਿੰਘ ਸੋਹੀ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਅਤੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੀ ਟੀਮ ਵਿਚੋਂ ਜਸਪਾਲ ਕੋਰ, ਰੈਨੂੰ ਅਤੇ ਕਮਲ ਵੀ ਹਾਜਰ ਸੀ ।
व्हाट्सप्प आइकान को दबा कर इस खबर को शेयर जरूर करें |