ਆਪ ਆਗੂ ਅਸ਼ਵਨੀ ਅਬਰੋਲ ਨੇ ਕਿਹਾ -ਪੰਜਾਬ ਵਿੱਚ ਮਚੀ ਹਾਹਾਕਾਰ,ਕਿੱਥੇ ਹੈ ਚੰਨੀ ਸਰਕਾਰ?

😊 Please Share This News 😊
|
ਆਪ ਆਗੂ ਅਸ਼ਵਨੀ ਅਬਰੋਲ ਨੇ ਕਿਹਾ -ਪੰਜਾਬ ਵਿੱਚ ਮਚੀ ਹਾਹਾਕਾਰ,ਕਿੱਥੇ ਹੈ ਚੰਨੀ ਸਰਕਾਰ?
ਪੰਜਾਬ ਵਿੱਚੋਂ D A P ਅਤੇ ਸਰਕਾਰ ਲਾਪਤਾ।

ਮੰਡੀ ਗੋਬਿੰਦਗੜ੍ਹ,9 ਨਵੰਬਰ (ਪੰਜਾਬ ਡੀ ਐਨ ਨਿਊਜ਼) – ਅਮਲੋਹ ਹਲਕੇ ਤੋਂ ਆਪ ਦੇ ਆਗੂ ਐਡਵਕੇਟ ਅਸ਼ਵਨੀ ਅਬਰੋਲ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਜਦੋਂ ਕਣਕ ਦੀ ਬਿਜਾਈ ਦਾ ਕੰਮ ਜ਼ੋਰਾਂ ਤੇ ਹੈ ਤਾਂ ਪੰਜਾਬ ਭਰ ਦੇ ਕਿਸਾਨਾਂ ਨੂੰ d a p ਖਾਦ ਕਿਉਂ ਮੁਹੱਯਾ ਨਹੀਂ ਕਰਵਾਈ ਜਾ ਰਹੀ ਅਤੇ ਉਹਨਾਂ ਨੂੰ ਫਸਲ ਸਮੇਂ ਸਿਰ ਨਾ ਬਿੱਜੀ ਜਾਣ ਦੀ ਚਿੰਤਾ ਸਤਾ ਰਹੀ ਹੈ। ਅਸ਼ਵਨੀ ਅਬਰੋਲ ਨੇ ਸਰਕਾਰ ਤੇ ਖਾਦ ਦੀ ਕਾਲਾ ਬਾਜ਼ਾਰੀ ਰੋਕਣ ਵਿੱਚ ਫੇਲ੍ਹ ਸਾਬਤ ਹੋਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਕਿਸਾਨਾਂ ਨੂੰ ਸਰਕਾਰੀ ਕੀਮਤ 1200ਰੁਪੈ ਤੋਂ ਕਿਤੇ ਵੱਧ ਮੁੱਲ ਤੇ ਬਲੈਕ ਵਿੱਚ ਖਾਦ ਖਰੀਦਣ ਲਈ ਵੀ ਥਾਂ ਥਾਂ ਧੱਕੇ ਖਾਣੇ ਪੈ ਰਹੇ ਹਨ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਖੇਤੀਬਾੜੀ ਮੰਤਰੀ ਤੋਂ ਇਸ ਵੱਲ ਤੁਰੰਤ ਧਿਆਨ ਦੇ ਕੇ ਕਾਲਾ ਬਾਜ਼ਾਰੀ ਕਰਨ ਵਾਲੇ ਲੋਕਾਂ ਖ਼ਿਲਾਫ਼ ਮੁਹਿੰਮ ਚਲਾਉਣੀ ਚਾਹੀਦੀ ਹੈ।ਇਸ ਅਪਰਾਧ ਵਿੱਚ ਸ਼ਾਮਿਲ ਲੋਕਾਂ ਖਿਲਾਫ ਕੇਸ ਦਰਜ ਕਰਕੇ ਗਿਰਫ਼ਤਾਰ ਕਰਨਾ ਚਾਹੀਦਾ ਹੈ। ਮਿਲੀਭੁਗਤ ਕਰਨ ਵਾਲੇ ਅਫ਼ਸਰਾਂ ਨੂੰ ਵੀ ਡਿਸਮਿਸ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਉਚਿੱਤ ਮੁੱਲ ਤੇ ਖਾਦ ਸਮੇਂ ਸਿਰ ਉਪਲਬਧ ਕਰਵਾਈ ਜਾਵੇ।
व्हाट्सप्प आइकान को दबा कर इस खबर को शेयर जरूर करें |