ਸਫਾਈ ਸੇਵਕਾਂ ਅਤੇ ਸੀਵਰਮੇਨਾ ਦੀ ਕੰਟਰੈਕਟ ਦੇ ਅਧਾਰ ਤੇ ਭਰਤੀ ਸੰਬਧੀ ਜਲਦੀ ਹੋਵੇਗੀ ਕਾਰਵਾਈ – ਹਰਪ੍ਰੀਤ ਸਿੰਘ ਪ੍ਰਿੰਸ

😊 Please Share This News 😊
|
ਸਫਾਈ ਸੇਵਕਾਂ ਅਤੇ ਸੀਵਰਮੇਨਾ ਦੀ ਕੰਟਰੈਕਟ ਦੇ ਅਧਾਰ ਤੇ ਭਰਤੀ ਸੰਬਧੀ ਜਲਦੀ ਹੋਵੇਗੀ ਕਾਰਵਾਈ – ਹਰਪ੍ਰੀਤ ਸਿੰਘ ਪ੍ਰਿੰਸ
ਮੰਡੀ ਗੋਬਿੰਦਗੜ੍ਹ ,9 ਨਵੰਬਰ (ਪੰਜਾਬ ਡੀ ਐਨ) – ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਅਧਾਰ ਤੇ ਸੂਬੇ ਭਰ ਵਿੱਚ ਸਫਾਈ ਸੇਵਕਾਂ ਅਤੇ ਸੀਵਰਮੈਨਾ ਦੀ ਭਰਤੀ ਕਰਨ ਦੀ ਪਾਲਣਾ ਕਰਦੇ ਹੋਏ ਨਗਰ ਕੌਂਸਲ ਗੋਬਿੰਦਗੜ੍ਹ ਵਲੋਂ ਇਹਨਾ ਅਸਾਮੀਆਂ ਨੂੰ ਭਰਨ ਸੰਬਧੀ ਜਲਦੀ ਹੀ ਪਲੇਠੀ ਮੀਟਿੰਗ ਕੀਤੀ ਜਾਵੇਗੀ। ਇਸ ਸੰਬਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਦਸਿਆ ਕੀ ਪੰਜਾਬ ਸਰਕਾਰ ਦੇ ਖੇਤੀ ਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਵਲੋਂ ਜਾਰੀ ਨਿਰਦੇਸ਼ਾਂ ਮੁਤਾਬਿਕ ਸਫਾਈ ਸੇਵਕਾਂ ਦੀਆਂ ਠੇਕੇ ਅਧਾਰਿਤ ਭਰਤੀ ਦੀ ਕਾਰਵਾਈ ਨੂੰ ਨੇਪਰੇ ਚੜ੍ਹਾਇਆ ਜਾ ਰਿਹਾ ਹੈ ਅਤੇ ਜਿਸ ਸੰਬਧੀ ਨਗਰ ਕੌਂਸਲ ਵਲੋਂ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਪਲੇਠੀ ਮੀਟਿੰਗ ਨਗਰ ਕੌਂਸਲ ਵਿੱਚ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਜਿਲ੍ਹਾ ਸੈਨਿਕ ਭਲਾਈ ਬੋਰਡ, ਭਲਾਈ ਬੋਰਡ, ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਿਲ ਹੋਣਗੇ । ਇਸ ਮੀਟਿੰਗ ਵਿੱਚ 206 ਦੇ ਕਰੀਬ ਸਫਾਈ ਸੇਵਕਾਂ ਅਤੇ ਸੀਵਰ ਮੈਨਾ ਦੀ ਭਰਤੀ ਦੀ ਪ੍ਰਕਿਰਿਆ ਨੂੰ ਪੂਰਾ ਕਰ ਅਗੇਤੀ ਕਾਰਵਾਈ ਲਈ ਭੇਜਿਆ ਜਾਵੇਗਾ । ਪ੍ਰਿੰਸ ਨੇ ਅੱਗੇ ਦੱਸਿਆ ਕੀ ਉਸ ਉਪਰੰਤ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਲੋਂ ਜੋਂ ਵੀ ਨਿਯਮ ਅਤੇ ਸ਼ਰਤਾਂ ਇਹਨਾ ਭਰਤੀਆਂ ਸੰਬਧੀ ਜਾਰੀ ਕੀਤੀ ਗਈਆਂ ਹੁਣ ਇਹ ਸੱਭ ਭਰਤੀ ਪ੍ਰਕਿਰਿਆ ਉਨ੍ਹਾਂ ਮੁਤਾਬਿਕ ਹੀ ਕੀਤੀ ਜਾ ਰਹੀਆਂ ਹਨ। ਇਸ ਮੌਕੇ ਸਫਾਈ ਸੇਵਕਾਂ ਯੂਨੀਅਨ ਦੇ ਅਹੁਦੇਦਾਰਾਂ ਵੱਲੋਂ ਇਸ ਸੰਬਧੀ ਆਪਣੀ ਤਸੱਲੀ ਪ੍ਰਗਟਾਈ ਗਈ । ਇਸ ਮੌਕੇ ਨਗਰ ਕੌਂਸਲ ਪ੍ਰਧਾਨ ਵਲੋਂ ਇਸ ਸੰਬਧੀ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਕੌਂਸਲ ਦੀ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰਜਿੰਦਰ ਗਾਗੜ, ਪਵਨ ਕੁਮਾਰ, ਬੰਟੀ,ਸੋਹਣ ਸਿੰਘ,ਵੀਰਭਾਨ,ਸੁਰਿੰਦਰ ਕੁਮਾਰ ਆਦਿ ਮੌਜੂਦ ਰਹੇ
व्हाट्सप्प आइकान को दबा कर इस खबर को शेयर जरूर करें |