‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਅਤੇ ‘ਕਾਨੂੰਨੀ ਸੇਵਾਵਾਂ ਹਫਤਾ’ ਅਧੀਨ ਮੂਟ ਕੋਰਟ ਦਾ ਆਯੋਜਨ ਕੀਤਾ

😊 Please Share This News 😊
|
‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਅਤੇ ‘ਕਾਨੂੰਨੀ ਸੇਵਾਵਾਂ ਹਫਤਾ’ ਅਧੀਨ ਮੂਟ ਕੋਰਟ ਦਾ ਆਯੋਜਨ ਕੀਤਾ
ਫਤਹਿਗੜ੍ਹ ਸਾਹਿਬ , 08 ਨਵੰਬਰ – ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜਿਲ੍ਹਾ ਅਤੇ ਸ਼ੈਸ਼ਨਜ਼ ਜੱਜ ਸਹਿਤ ਚੇਅਰਮੈਂਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਤਿਹਗੜ੍ਹ ਸਾਹਿਬ ਦੀ ਅਗਵਾਈ ਹੇਠ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਤਹਿਗੜ੍ਹ ਸਾਹਿਬ ਵਲੋਂ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਅਤੇ ‘ਕਾਨੂੰਨੀ ਸੇਵਾਵਾਂ ਹਫਤਾ’ ਅਧੀਨ ਪੈਨ ਇੰਡੀਆ ਜਾਗਰੂਕਤਾ ਪ੍ਰੋਗਰਾਮ ਚੱਲ ਰਿਹਾ ਹੈ ਜਿਸ ਵਿੱਚ ਜਿਲ੍ਹੇ ਦੇ ਪਿੰਡਾਂ ਵਿੱਚ ਕਾਨੂੰਨੀ ਜਾਗਰੂਕਤਾ ਪ੍ਰੌਗਰਾਮ ਅਤੇ ਹੋਰ ਵੱਖ ਵੱਖ ਤਰਾਂ ਦੇ ਕਾਨੂੰਨੀ ਸੇਵਾਵਾਂ ਸਬੰਧੀ ਪ੍ਰਗਰਾਮ ਕਰਵਾਏ ਜਾਣੇ ਹਨ।
ਇਸੇ ਲੜੀ ਤਹਿਤ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਲਿੰਕਨ ਕਾਲਜ ਆਫ ਲਾਅ, ਸਰਹਿੰਦ ਵਿਖੇ ਮੂਟ ਕੋਰਟ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਾਨੂੰਨ ਦੇ ਵਿਦਿਆਰਥੀਆਂ ਨੂੰ ਇੱਕ ਪਰੈਪੋਜੀਸ਼ਨ ਦਿੱਤੀ ਗਈ ਅਤੇ ਉਹਨੇ ਨੇ ਇਸ ਦੇ ਪੱਖ ਅਤੇ ਵਿਰੋਧ ਵਿੱਚ ਆਪਣੀਆਂ ਦਲੀਲਾਂ ਦਿੱਤੀਆਂ ਅਤੇ ਵਧੀਆਂ ਦਲੀਲ ਦੇਣ ਵਾਲਿਆਂ ਦੀ ਚੋਣ ਕੀਤੀ।
व्हाट्सप्प आइकान को दबा कर इस खबर को शेयर जरूर करें |