ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਕਰਵਾਉਣ ਲਈ ਲੋਕ,ਬੀ.ਜੇ.ਪੀ ਨੂੰ 2022 ਵਿੱਚ, ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਹਰਾਉਣ- ਸੁਭਾਸ਼ ਸੂਦ

😊 Please Share This News 😊
|
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਕਰਵਾਉਣ ਲਈ ਲੋਕ,ਬੀ.ਜੇ.ਪੀ ਨੂੰ 2022 ਵਿੱਚ, ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਹਰਾਉਣ- ਸੁਭਾਸ਼ ਸੂਦ
ਪੰਜਾਬ ਦੀ ਕਾਂਗਰਸ ਸਰਕਾਰ ਦਾ ਪੈਟਰੋਲ ਅਤੇ ਡੀਜ਼ਲ ਤੇ ਵੈਟ ਘਟਾਉਣ ਤੇ ਧੰਨਵਾਦ
ਫ਼ਤਹਿਗੜ੍ਹ ਸਾਹਿਬ, 8 ਨਵੰਬਰ-ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਕਰਵਾਉਣ ਲਈ ਲੋਕ, ਬੀ.ਜੇ.ਪੀ ਨੂੰ 2022 ਵਿੱਚ, ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਹਰਾਉਣ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਸੁਭਾਸ਼ ਸੂਦ ਨੇ, ਪੰਜਾਬ ਦੀ ਕਾਂਗਰਸ ਸਰਕਾਰ ਦਾ, ਪੈਟਰੋਲ ਅਤੇ ਡੀਜ਼ਲ ਤੇ ਵੈਟ ਘਟਾਉਣ ਤੇ ਧੰਨਵਾਦ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਬੀ.ਜੇ.ਪੀ ਸਰਕਾਰ ਦੇਸ਼ ਦੇ ਲੋਕਾਂ ਨਾਲ ਕੋਰਾ ਮਜ਼ਾਕ ਕਰ ਰਹੀ ਹੈ।ਕੇਂਦਰ ਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੇ ਦਾਮਾਂ ਵਿੱਚ ਸਾਲ 2021 ਵਿੱਚ 28 ਰੁਪਏ ਅਤੇ 26 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਹੁਣ ਸਿਰਫ 5 ਰੁਪਏ ਅਤੇ 10 ਰੁਪਏ ਪ੍ਰਤੀ ਲੀਟਰ ਘਟਾ ਕੇ ਅਤੇ ਇਸ ਨੂੰ ਦਿਵਾਲੀ ਗਿਫ਼ਟ ਕਹਿ ਕੇ ਦੇਸ਼ ਦੇ ਲੋਕਾਂ ਨੂੰ ਧੋਖਾ ਦੇ ਰਹੀ ਹੈ।
ਉਨ੍ਹਾਂ ਕੇਂਦਰ ਸਰਕਾਰ ਤੋਂ ਇੱਕ ਸਵਾਲ ਪੁੱਛਿਆ ਕਿ ਮਈ 2014 ਵਿੱਚ ਪੈਟਰੋਲ 71.41 ਰੁਪਏ ਅਤੇ ਡੀਜਲ 55.49 ਰੁਪਏ ਸੀ, ਉਸ ਵੇਲੇ ਕੱਚਾ ਤੇਲ 105.71 ਡਾਲਰ/ਬੈਰਲ ਸੀ।ਹੁਣ ਨਵੰਬਰ 2021 ਵਿੱਚ ਪੈਟਰੋਲ 109.69 ਅਤੇ ਡੀਜ਼ਲ 98.42 ਰੁਪਏ ਪ੍ਰਤੀ ਲੀਟਰ ਹੈ ਅਤੇ ਇਸ ਵੇਲੇ ਕੱਚਾ ਤੇਲ 2014 ਤੋਂ ਬਹੁਤ ਘੱਟ ਸਿਰਫ 85 ਡਾਲਰ/ਬੈਰਲ ਹੈ।ਹੁਣ ਜਦੋਂ ਕੱਚਾ ਤੇਲ ਪਹਿਲਾਂ ਨਾਲੋਂ ਸਸਤਾ ਹੈ ਤਾਂ ਪੈਟਰੋਲ-ਪੰਪ ਤੇ ਤੇਲ ਕਿਉਂ ਮਹਿੰਗਾ ਬਿਕ ਰਿਹਾ ਹੈ?
ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਲੋਕਾਂ ਨੇ ਬੀ.ਜੇ.ਪੀ ਸਰਕਾਰ ਦੀ ਪੂੰਜੀਪਤੀਆਂ ਨੂੰ ਫਾਇਦਾ ਪਹੁੰਚਾਉਣ ਦੀ ਨੀਤੀਆਂ ਤੋਂ ਦੁਖੀ ਹੋ ਕੇ ਵੱਖ ਵੱਖ ਰਾਜਾਂ ਦੀ ਜਿਮਨੀ ਚੋਣਾਂ ਵਿੱਚ ਉਨ੍ਹਾਂ ਨੂੰ ਹਾਰ ਦਾ ਸਵਾਦ ਚਖਾਇਆ ਹੈ।ਹੁਣ ਕੇਂਦਰ ਸਰਕਾਰ ਨੂੰ ਦੇਸ਼ ਦੇ ਆਮ ਲੋਕਾਂ ਦੀ ਯਾਦ ਆਈ ਹੈ ਅਤੇ ਉਨ੍ਹਾਂ ਵੱਲੋਂ ਲੋਕਾਂ ਨੂੰ ਦੀਵਾਲੀ ਗਿਫ਼ਟ ਦੇਣ ਦਾ ਡਰਾਮਾ ਕੀਤਾ ਜਾ ਰਿਹਾ ਹੈ।ਜੇਕਰ ਸਰਕਾਰ ਲੋਕਾਂ ਨੂੰ ਗਿਫਟ ਹੀ ਦੇਣਾ ਚਾਹੁੰਦੀ ਹੈ ਤਾਂ ਉਹ ਪਿਛਲੇ 10 ਮਹੀਨਿਆਂ ਵਿੱਚ ਵਧਾਈ ਹੋਈ ਕੀਮਤਾਂ ਨੂੰ ਘੱਟ ਕਰੇ।
ਸ਼੍ਰੀ ਸੂਦ ਨੇ ਬੀ.ਜੇ.ਪੀ ਸਰਕਾਰ ਨੂੰ, ਰਾਜ ਧਰਮ ਦਾ ਪਾਠ ਪੜਾਉਂਦੇ ਹੋਏ, ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਦਾ ਹੀ ਰਾਜ ਹੁੰਦਾ ਹੈ ਤੇ ਸਰਕਾਰ ਨੂੰ ਲੋਕਾਂ ਦੀ ਅਵਾਜ਼ ਸੁਣਨੀ ਚਾਹੀਦੀ ਹੈ ਅਤੇ ਮਹਿੰਗਾਈ ਤੇ ਕਾਬੂ ਪਾਉਣਾ ਚਾਹੀਦਾ ਹੈ ਨਹੀਂ ਤਾਂ ਦੇਸ਼ ਦੇ ਆਮ ਲੋਕ ਸਾਰੇ ਦੇਸ਼ ਵਿੱਚੋ ਬੀ.ਜੇ.ਪੀ ਦੀਆਂ ਸਰਕਾਰਾਂ ਦਾ ਤਖਤਾਂ ਪਲਟ ਕੇ ਰੱਖ ਦੇਣਗੇ।ਇਸ ਮੌਕੇ ਸੀਨੀਅਰ ਕਾਂਗਰਸ ਲੀਡਰ ਸ.ਕੁਲਵੰਤ ਸਿੰਘ ਢਿੱਲੋਂ,ਸੰਤ ਰਾਮ,ਨਿਤਿਨ ਸੂਦ ਅਤੇ ਹੋਰ ਵੀ ਕਾਂਗਰਸ ਆਗੂ ਮੌਜੂਦ ਸਨ।
व्हाट्सप्प आइकान को दबा कर इस खबर को शेयर जरूर करें |