ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਹੋਈ ਪੂਰੀ, ਵਿਧਾਇਕ ਨਾਗਰਾ ਵਲੋਂ ਵਿਸ਼ਵਕਰਮਾ ਚੌਕ ਲੋਕ ਅਰਪਣ – Punjab Daily News

Punjab Daily News

Latest Online Breaking News

ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਹੋਈ ਪੂਰੀ, ਵਿਧਾਇਕ ਨਾਗਰਾ ਵਲੋਂ ਵਿਸ਼ਵਕਰਮਾ ਚੌਕ ਲੋਕ ਅਰਪਣ

😊 Please Share This News 😊
ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਹੋਈ ਪੂਰੀ, ਵਿਧਾਇਕ ਨਾਗਰਾ ਵਲੋਂ ਵਿਸ਼ਵਕਰਮਾ ਚੌਕ ਲੋਕ ਅਰਪਣ
ਫ਼ਤਹਿਗੜ੍ਹ ਸਾਹਿਬ ,6 ਨਵੰਬਰ -ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਹਲਕਾ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੂੰ ਨਾਲ ਲੈ ਕੇ ਜੀ.ਟੀ. ਰੋਡ ਸਰਹਿੰਦ ਤੋਂ ਫਲਾਈਓਵਰ ਰੋਡ ਤੇ ਸਬਜੀ ਮੰਡੀ ਅਤੇ ਸ਼ਮਸ਼ਾਨਘਾਟ ਨੇੜੇ ਬਣਾਏ ਗਏ ਭਗਵਾਨ ਵਿਸ਼ਵਕਰਮਾ ਚੌਕ ਲੋਕ ਅਰਪਣ ਕੀਤਾ, ਜਿਸ ਸਦਕਾ ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ।ਇਸ ਮੌਕੇ ਸੰਬੋਧਨ ਦੌਰਾਨ ਹਲਕਾ ਵਿਧਾਇਕ ਨੇ ਕਿਹਾ ਕਿ ਸਰਹਿੰਦ- ਫ਼ਤਹਿਗੜ੍ਹ ਸਾਹਿਬ ਤੇ ਬੱਸੀ ਪਠਾਣਾਂ ਦੇ ਖੇਤਰ ਦੇ ਹੱਥੀਂ ਕਿਰਤ ਕਰਨ ਵਾਲੇ ਕਾਰੀਗਰਾਂ ਨੇ ਭਗਵਾਨ ਵਿਸ਼ਵਕਰਮਾਂ ਦੀ ਕਿਰਪਾ ਨਾਲ ਆਪਣੇ ਹੁਨਰ ਸਦਕਾ ਸਲਾਈ ਮਸ਼ੀਨਾਂ, ਇੰਜਨ, ਪਾਣੀ ਵਾਲੀਆਂ ਮੋਟਰਾਂ, ਵੱਖ ਵੱਖ ਖੇਤੀ ਮਸ਼ੀਨਰੀ ਦੇ ਪੁਰਜ਼ੇ ਅਤੇ ਟਰੱਕਾਂ ਤੇ ਬੱਸਾਂ ਦੀਆਂ ਬਾਡੀਆਂ ਲਾਉਣ ਵਿੱਚ ਦੇਸ਼ ਭਰ ਵਿਚ ਨਾਮਣਾ ਖਟਿਆ ਹੈ।ਇਥੋਂ ਦੇ ਕਾਰੀਗਰਾਂ ਦੇ ਹੁਨਰ ਦੇ ਦੇਸ਼ ਦੀਆਂ ਵੱਡੀਆਂ ਕੰਪਨੀਆਂ ਵੀ ਕਾਇਲ
ਹਨ। ਸਰਹਿੰਦ ਵਿਖੇ ਇਹ ਚੌਕ ਬਨਾਉਣ ਦੀ ਮੰਗ ਲੰਮੇ ਸਮੇਂ ਤੋਂ ਹੋ ਰਹੀ ਸੀ ਤੇ ਭਗਵਾਨ ਵਿਸ਼ਵਕਰਮਾ ਦੇ ਪੈਰੋਕਾਰਾਂ ਦੇ ਸਹਿਯੋਗ ਨਾਲ ਇਹ ਪ੍ਰੋਜੈਕਟ ਪੂਰਾ ਹੋਇਆ ਹੈ। ਉਹਨਾਂ ਐਲਾਨ ਕੀਤਾ ਕਿ ਕਈ ਲੱਖ ਰੁਪਏ ਦੀ ਲਾਗਤ ਨਾਲ ਇਸ ਚੌਕ ਦੇ ਆਲੇ ਦੋਆਲੇ ਦੇ ਖੇਤਰ ਦਾ ਸੁੰਦਰੀਕਰਨ ਵੀ ਕੀਤਾ ਜਾਵੇਗਾ।ਉਹਨਾਂ ਨੇ ਵਿਸ਼ਵਕਰਮਾ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੀ ਸ਼ਿਲਪਕਾਰ ਦੀ ਭਾਵਨਾ ਸਮੁੱਚੇ ਮਾਨਵ ਜਗਤ ਵਿੱਚ ਹੋਰ ਪ੍ਰਬਲ ਹੋਵੇਗੀ ਅਤੇ ਕਿਰਤੀ ਵਰਗ ਦਾ ਸਤਿਕਾਰ ਹੋਰ ਵਧੇਗਾ। ਉਹਨਾਂ ਨੇ ਨਾਲ ਹੀ ਆਸ ਪ੍ਰਗਟਾਈ ਕਿ ਸਮੂਹ ਕਿਰਤੀ ਵਰਗ ਦਾ ਜੀਵਨ ਹੋਰ ਵੀ ਖੁਸ਼ਹਾਲ ਹੋਵੇਗਾ।
ਇਸ ਮੌਕੇ ਜਿਲਾ ਪ੍ਰਧਾਨ ਸ਼ੁਭਾਸ਼ ਸੂਦ,ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਸੂਦ,ਮਾਰਕਿਟ ਕਮੇਟੀ ਦੇ ਚੇਅਰਮੈਨ ਤੇ ਕੌਂਸਲਰ ਗੁਲਸ਼ਨ ਰਾਏ ਬੋਬੀ,ਚਰਨਜੀਵ ਸ਼ਰਮਾ,ਆਨੰਦ ਮੋਹਨ,ਪਵਨ ਕਾਲੜਾ,ਪ੍ਰਵੀਨ ਕੁਮਾਰੀ,ਕੁਸ਼ਲਿਆ ਸ਼ਰਮਾ,ਜਗਜੀਤ ਕੋਕੀ,ਯਸ਼ਪਾਲ ਲਾਹੌਰੀਆ,ਅਰਵਿੰਦਰ ਬਿੱਟੂ ਸਾਰੇ ਕੌਂਸਲਰ,ਗੁਰਸ਼ਰਨ ਬਿੱਟੂ,ਰਵਿੰਦਰ ਬਾਸੀ,ਗੁਰਜੀਤ ਲੋਗੀ,ਜੈਪਾਲ ਰਾਣਾ,ਅੰਮ੍ਰਿਤਪਾਲ ਸਿੰਘ ਜੱਗੀ,ਮੈਂਬਰ ਬਲਾਕ ਸੰਮਤੀ ਬਹਾਦਰ ਸਿੰਘ ਸਾਨੀਪੁਰ,ਮੇਹਰਪਾਲ ਸਿੰਘ ਵਿੱਕੀ,ਪਵਿੱਤਰ ਸਿੰਘ,ਸੰਜੇ ਧੀਮਾਨ,ਤਰਸੇਮ ਸਿੰਘ,ਰਾਜਿੰਦਪਾਲ ਸਿੰਘ,ਸਵਰਨ ਸਿੰਘ,ਪ੍ਰਕਾਸ਼ ਸਿੰਘ,ਹੰਸਰਾਜ ਧੀਮਾਨ,ਤੇਜਿੰਦਰ ਸਿੰਘ ਲਾਡੀ,ਸੰਤੋਖ ਦਾਸ,ਬਲਦੇਵ ਕ੍ਰਿਸ਼ਨ,ਜਸਪ੍ਰੀਤ ਸਿੰਘ ਕਾਕਾ,ਹਰਦੀਪ ਸਿੰਘ,ਦਵਿੰਦਰ ਕੁਮਾਰ ਮੱਖਣ,ਸੰਤ ਰਾਮ ਤੇ ਹੋਰ ਪਤਵੰਤੇ ਹਾਜ਼ਰ ਸਨ।
ਕੈਪਸਨ:

ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਹਲਕਾ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੂੰ ਨਾਲ ਲੈ ਕੇ ਭਗਵਾਨ ਵਿਸ਼ਵਕਰਮਾ ਚੌਕ ਲੋਕ ਅਰਪਣ ਕਰਦੇ ਹੋਏ

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!