ਕਿਰਤੀ ਲੋੋਕਾਂ ਲਈ ਬਾਬਾ ਵਿਸ਼ਵਕਰਮਾ ਪੇ੍ਰਰਣਾ ਦੇ ਸ੍ਰੋਤ ਹਨ – ਰਾਜੂ ਖੰਨਾ। – Punjab Daily News

Punjab Daily News

Latest Online Breaking News

ਕਿਰਤੀ ਲੋੋਕਾਂ ਲਈ ਬਾਬਾ ਵਿਸ਼ਵਕਰਮਾ ਪੇ੍ਰਰਣਾ ਦੇ ਸ੍ਰੋਤ ਹਨ – ਰਾਜੂ ਖੰਨਾ।

😊 Please Share This News 😊

ਕਿਰਤੀ ਲੋੋਕਾਂ ਲਈ ਬਾਬਾ ਵਿਸ਼ਵਕਰਮਾ ਪੇ੍ਰਰਣਾ ਦੇ ਸ੍ਰੋਤ ਹਨ – ਰਾਜੂ ਖੰਨਾ।

ਵਿਸ਼ਵਕਰਮਾ ਮੰਦਿਰ ਕਮੇਟੀ ਅਮਲੋਹ ਵੱਲੋਂ ਕਰਵਾਇਆ ਗਿਆ ਵਿਸ਼ੇਸ਼ ਸਮਾਗਮ, ਰਾਜੂ ਖੰਨਾ ਦਾ ਕੀਤਾ ਸਨਮਾਨ।

ਵਿਸ਼ਵਕਰਮਾ ਮੰਦਿਰ ਕਮੇਟੀ ਅਮਲੋਹ ਵੱਲੋਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਕਰਵਾਏ ਗਏ ਸਮਾਗਮ ਵਿੱਚ ਸ਼ਾਮਿਲ ਹੋਣ ਸਮੇਂ ਹਲਕਾ ਅਮਲੋਹ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਅਮਲੋਹ, 5 ਨਵੰਬਰ- ਕਿਰਤ, ਮਿਹਨਤ ਤੇ ਤਰੱਕੀ ਮਨੁੱਖ ਦੀ ਜਿੰਦਗੀ ਦਾ ਗਹਿਣਾ ਹੁੰਦੇ ਹਨ। ਜੇਕਰ ਪਿਛਲੇ ਸਮਿਆ ਵੱਲ ਛਾਤੀ ਮਾਰੀ ਜਾਵੇ ਤਾਂ ਮਿਹਨਤ, ਪੁੰਨਦਾਨ, ਸੇਵਾ, ਕਿਰਤ, ਦਸਵੰਧ, ਦਿਆ, ਸਬਰ ਸੰਤੋਖ, ਪ੍ਰੇਮ ਤੇ ਨਿਮਰਤਾ ਅਜਿਹੇ ਗੁਣਾ ਨਾਲ ਮਨੱੁਖ ਭਰੇ ਹੁੰਦੇ ਸਨ ਪਰ ਅੱਜ ਸਾਡੀ ਨੌਜਵਾਨ ਪੀੜੀ ਅਜਿਹੇ ਗੁਣਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਵਿਸ਼ਵਕਰਮਾ ਮੰਦਿਰ ਕਮੇਟੀ ਅਮਲੋਹ ਵੱਲੋਂ ਹਰ ਸਾਲ ਦੀ ਤਰਾਂ ਬਾਬਾ ਵਿਸ਼ਵਕਰਮਾ ਦਾ ਪ੍ਰਕਾਸ਼ ਦਿਹਾੜਾ ਮਨਾਉਣ ਸਮੇਂ ਵੱਡੀ ਗਿਣਤੀ ਜੁੜੀਆ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਜੋ ਵੀ ਅੱਜ ਸਾਨੂੰ ਜਿੰਦਗੀ ਦੇ ਸੱੁਖ ਅਰਾਮ ਲਈ ਸਾਧਨ ਪ੍ਰਾਪਤ ਹੋਏ ਹਨ, ਇਹ ਕੋਈ ਕਿਸੇ ਰਸਤੇ ਚੋਂ ਲੱਭੇ ਹੋਏ ਨਹੀਂ ਮਿਲੇ, ਇਹ ਵੀ ਕਿਸੇ ਨਾ ਕਿਸੇ ਸਨਅਤ ਰਾਹੀਂ ਕਿਰਤੀਆਂ ਦੇ ਹੱਥਾਂ ਵਿੱਚੋਂ ਲੰਘ ਕੇ ਆਏ ਹਨ। ਇਸ ਕਰਕੇ ਬਾਬਾ ਵਿਸ਼ਵਕਰਮਾ ਨੂੰ ਸਿ੍ਰਸ਼ਟੀ ਨੂੰ ਸ਼ਿੰਗਾਰਨ ਵਾਲਾ ਵੀ ਕਿਹਾ ਗਿਆ ਹੈ। ਉਹਨਾਂ ਇਸ ਸ਼ੁੱਭ ਦਿਹਾੜੇ ਤੇ ਹਰ ਵਰਗ ਦੇ ਲੋਕਾਂ ਵੱਲੋਂ ਆਪਣੀ ਮਸ਼ੀਨਰੀ ਤੇ ਔਜਾਰਾਂ ਨੂੰ ਧੂਫ ਬੱਤੀ ਕਰਕੇ ਆਪਣੇ ਕੰਮ ਕਾਰ ਦੀ ਸਫਲਤਾ ਲਈ ਬਾਬਾ ਵਿਸ਼ਵਕਰਮਾ ਅੱਗੇ ਅਰਦਾਸ ਕੀਤੀ ਜਾਂਦੀ ਹੈ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਆਓ ਆਪਾਂ ਕਾਮ, ਕ੍ਰੌਧ, ਲੋਭ, ਮੋਹ ਤੇ ਹੰਕਾਰ ਵਰਗੇ ਔਗੁਣਾਂ ਨੂੰ ਤਿਆਗ ਕੇ ਸਮਾਜ ਵਿੱਚ ਦਿਆ ਭਾਵਨਾ, ਪੁੰਨ ਦਾਨ, ਹਮਦਰਦੀ ਤੇ ਮਿਹਨਤ ਕਰਨ ਵਾਲੇ ਕਿਰਤੀ ਲੋਕਾਂ ਦਾ ਸਾਥ ਦਈਏ ਤਾਂ ਜੋ ਸਾਡੇ ਬੱਚਿਆਂ ਵਿੱਚ ਵੀ ਇਹ ਭਾਵਨਾ ਹੋਰ ਮਜਬੂਰ ਹੋ ਸਕੇ। ਇਸ ਮੋਕੇ ਤੇ ਮੰਦਿਰ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ, ਸਕੱਤਰ ਜਗਤਾਰ ਸਿੰਘ ਤੇ ਰਜਿੰਦਰ ਸਿੰਘ ਬੋਬੀ ਦੀ ਅਗਵਾਈ ਵਿੱਚ ਸਮੱੁਚੀਆਂ ਸੰਗਤਾਂ ਵੱਲੋਂ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਬੀਬੀ ਸਤਵਿੰਦਰ ਕੌਰ ਗਿੱਲ, ਸਰੂਪ ਸਿੰਘ, ਪਰਮਜੀਤ ਸਿੰਘ ਪੰਮਾ, ਪ੍ਰਧਾਨ ਹਰਭਜਨ ਸਿੰਘ, ਲਛਮੀ ਸਿੰਘ ਬਡਾਲੀ, ਗੁਰਚਰਨ ਸਿੰਘ, ਤਾਰਾ ਚੰਦ ਅਮਲੋਹ, ਬਾਬਾ ਰਾਜਪਾਲ ਸਿੰਘ, ਬਾਬਾ ਬਲਬੀਰ ਸਿੰਘ, ਹਰਚੰਦ ਸਿੰਘ, ਬਚਿੱਤਰ ਸਿੰਘ ਅਮਲੋਹ, ਮਨਿੰਦਰਪਾਲ ਸਿੰਘ, ਅਵਤਾਰ ਸਿੰਘ ਗਿੱਲ, ਰਵੀ ਅਮਲੋਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ। ਇਸ ਮੋਕੇ ਤੇ ਆਈਆ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।

 

 

 

 

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!