ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਤੇ ਐਕਸਾਇਜ਼ ਡਿਊਟੀ ਘਟਾਉਣ ਤੋਂ ਬਾਅਦ ਪੰਜਾਬ ਸਰਕਾਰ ਵੀ ਲੋਕਾਂ ਨੂੰ ਦੇਵੇ ਰਾਹਤ-ਡਾ ਅਮਿਤ ਸੰਦਲ – Punjab Daily News

Punjab Daily News

Latest Online Breaking News

ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਤੇ ਐਕਸਾਇਜ਼ ਡਿਊਟੀ ਘਟਾਉਣ ਤੋਂ ਬਾਅਦ ਪੰਜਾਬ ਸਰਕਾਰ ਵੀ ਲੋਕਾਂ ਨੂੰ ਦੇਵੇ ਰਾਹਤ-ਡਾ ਅਮਿਤ ਸੰਦਲ

ਡਾ ਅਮਿਤ ਸੰਦਲ

😊 Please Share This News 😊

ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਤੇ ਐਕਸਾਇਜ਼ ਡਿਊਟੀ ਘਟਾਉਣ ਤੋਂ ਬਾਅਦ ਪੰਜਾਬ ਸਰਕਾਰ ਵੀ ਲੋਕਾਂ ਨੂੰ ਦੇਵੇ ਰਾਹਤ-ਡਾ ਅਮਿਤ ਸੰਦਲ

ਮੰਡੀਗੌਬਿੰਦਗੜ, 5 ਨਵੰਬਰ-ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿਉਹਾਰਾਂ ਦੇ ਮੌਕੇ ਤੇ ਪੈਟਰੋਲ ਅਤੇ ਡੀਜ਼ਲ ਤੇ ਐਕਸਾਇਜ਼ ਡਿਊਟੀ ਘੱਟ ਕਰਨ ਦਾ ਐਲਾਨ ਕੀਤਾ ਗਿਆ ਹੈ ਐਲਾਨ ਕਰਨ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਪਟਰੋਲ ਅਤੇ ਡੀਜ਼ਲ ਦੇ ਭਾਅ ਘਟਾਏ ਹਨ,ਪਰ ਮੌਜੂਦਾ ਪੰਜਾਬ ਸਰਕਾਰ ਦੁਆਰਾ ਪੈਟਰੋਲ ਅਤੇ ਡੀਜ਼ਲ ਦੇ ਰੇਟ ਕਟਾਂ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ । ਇਹ ਵਿਚਾਰ ਲੋਕ ਇੰਨਸਾਫ ਪਾਰਟੀ ਦੇ ਹਲਕਾ ਅਮਲੋਹ ਇੰਚਾਰਜ  ਡਾ ਅਮਿਤ ਸੰਦਲ ਨੇ ਪ੍ਰਗਟ ਕੀਤੇ। ਉਹਨਾਂ ਕਿਹਾ ਕਿ  ਮੌਜੂਦਾ ਪੰਜਾਬ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਪੈਟਰੋਲ ਅਤੇ ਡੀਜ਼ਲ ਤੇ ਟੈਕਸ ਘਟਾਕੇ ਮਹਿੰਗਾਈ ਤੋਂ ਰਾਹਤ ਦਿੱਤੀ ਜਾਵੇ। ਉਹਨਾਂ ਅੱਗੇ ਕਿਹਾ ਕਿ ਮਹਿੰਗੇ ਪਟਰੋਲ ਅਤੇ ਡੀਜ਼ਲ ਕਰਕੇ ਆਮ ਵਿਅਕਤੀ ਮਹਿੰਗਾਈ ਦੀ ਮਾਰ ਝੱਲਣ ਨੂੰ ਮਜ਼ਬੂਰ ਹੈ।ਸੂਬਾ ਸਰਕਾਰ ਨੂੰ ਜਲਦ ਇਸ ਬਾਰੇ ਹੁਕਮ ਜਾਰੀ ਕਰਕੇ ਰੇਟ ਘਟਾਵਾਂ ਦਾ ਐਲਾਨ ਕਰ ਦੇਣਾ ਚਾਹੀਦਾ ਹੈ।ਪੰਜਾਬ ਸਰਕਾਰ ਦੁਆਰਾ ਇਸ ਅਹਿਮ ਫ਼ੈਸਲੇ ਵਿੱਚ ਦੇਰੀ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਮੌਜੂਦਾ ਸੂਬਾ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੇ ਵਿਚ ਅਸਫ਼ਲ ਰਹੀ ਹੈ ਅਤੇ ਸਰਕਾਰ ਵੱਲੋਂ ਮਹਿੰਗਾਈ ਤੋਂ ਰਾਹਤ ਦੇਣ ਵਾਲੇ ਨਾਅਰੇ ਮਹਿਜ ਕਾਗਜ਼ੀ ਕਾਰਵਾਈ ਤਕ ਹੀ ਸੀਮਿਤ ਹਨ। ਉਹਨਾਂ ਨੇ ਕਿਹਾ ਕਿ ਇਸ ਮਸਲੇ ਤੇ ਪੰਜਾਬ ਸਰਕਾਰ ਦੁਆਰਾ ਅਗਰ ਰਾਹਤ ਨਾ ਦਿੱਤੀ ਗਈ ਤਾਂ ਲੋਕ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।   ਜਿਕਰਜੋਗ ਹੈ  ਕਿ ਕੇਂਦਰ ਸਰਕਾਰ ਨੇ ਉਪਭੋਕਤਾਵਾਂ ਨੂੰ ਰਾਹਤ ਦਿੰਦੇ ਹੋਏ ਪਿੱਛਲੇ ਬੁੱਧਵਾਰ ਨੂੰ ਪੈਟਰੋਲ ਤੇ 5 ਰੁਪਏ ਅਤੇ ਡੀਜ਼ਲ ਤੇ 10 ਰੁਪਏ ਐਕਸਾਇਜ਼ ਡਿਊਟੀ ਘੱਟ ਕਰਨ ਦਾ ਐਲਾਨ ਕੀਤਾ ਸੀ।

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!