ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਨੂੰ ਰਹਿੰਦੀ ਦੁਨੀਆਂ ਤੱਕ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ:– ਰਾਜੂ ਖੰਨਾ

😊 Please Share This News 😊
|
ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਨੂੰ ਰਹਿੰਦੀ ਦੁਨੀਆਂ ਤੱਕ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ:– ਰਾਜੂ ਖੰਨਾ
ਮੰਡੀਗੌਬਿੰਦਗੜ ਵਿੱਖੇ ਧਾਰਮਿਕ ਸਮਾਗਮ ਦੋਰਾਨ ਹੋਇਆ ਵਿਸ਼ੇਸ਼ ਸਨਮਾਨ, ਰਾਜੂ ਖੰਨਾ ਨੇ ਸੰਗਤਾਂ ਨੂੰ ਦਿੱਤੀਆ ਵਧਾਈਆਂ।

ਮੰਡੀਗੌਬਿੰਦਗੜ, 5 ਨਵੰਬਰ- ਸਾਡੀ ਜ਼ਿੰਦਗੀ ਵਿੱਚ ਕਿਰਤ ਦੀ ਬਹੁਤ ਵੱਡੀ ਮਹੱਤਤਾ ਹੈ।ਹਰ ਹੱਥ ਨੂੰ ਮਿਲੇ ਕਿਰਤ,ਸਮੂਹ ਮਾਨਵਤਾ ਲਈ ਇਹ ਉਪਦੇਸ਼ ਦੇਣ ਵਾਲੇ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਦਾ ਪ੍ਰਕਾਸ਼ ਦਿਹਾੜਾ ਅੱਜ ਸਮੁੱਚੀ ਦੁਨੀਆ ਅੰਦਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਏ ਬੀ ਮਸ਼ੀਨ ਟੂਲ ਇੰਡਸਟਰੀ ਮੰਡੀਗੌਬਿੰਦਗੜ ਵੱਲੋਂ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਪੁਰਬ ਤੇ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋ ਕੇ ਸਮੁੱਚੀਆਂ ਸੰਗਤਾ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਸੂਈ ਤੋਂ ਲੈਕੇ ਸਮੁੰਦਰੀ ਜਹਾਜ਼ ਤੱਕ ,ਛੋਟੇ ਜਿਹੇ ਘਰ ਤੋਂ ਲੈਕੇ ਅਸਮਾਨ ਨੂੰ ਛੂੰਹਦੀਆ ਵੱਡੀਆਂ ਵੱਡੀਆਂ ਇਮਾਰਤਾਂ ਸਾਡੇ ਕੰਮ ਧੰਦੇ ਤੇ ਹਰ ਤਰ੍ਹਾਂ ਦੀਆਂ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ,ਇਹ ਵੀ ਕਿਸੇ ਨਾ ਕਿਸੇ ਇੰਡਸਟਰੀ ਰਾਹੀਂ ਮਸੀਨਰੀ ਤੇ ਔਜ਼ਾਰ ਨਾਲ ਤਿਆਰ ਹੋ ਕੇ ਸਾਨੂੰ ਪ੍ਰਾਪਤ ਹੋਇਆ ਹਨ।ਇਸੇ ਕਰਕੇ ਜੋ ਵੀ ਸਨਅਤਾ ਵਿੱਚ ਕਿਰਤੀਆਂ ਵਲੋਂ ਵਰਤੀ ਜਾਂਦੀ ਮਸੀਨਰੀ ਤੇ ਔਜ਼ਾਰ ਹਨ,ਇਹ ਸਭ ਕੁਝ ਬਾਬਾ ਵਿਸ਼ਵਕਰਮਾ ਦੀ ਹੀ ਦੇਣ ਹਨ। ਉਹਨਾਂ ਅੱਗੇ ਕਿਹਾ ਕਿ ਨੌਜਵਾਨ ਪੀੜ੍ਹੀ ਹੱਥੀ ਕਿਰਤ ਕਰਨ ਤੋਂ ਦੂਰ ਹੁੰਦੀ ਜਾ ਰਹੀ ਹੈ। ਜਿਹਨਾਂ ਨੂੰ ਬਾਬਾ ਵਿਸ਼ਵਕਰਮਾ ਦੀ ਪ੍ਰੇਰਣਾ ਤੋਂ ਸੇਧ ਲੈ ਕੇ ਹੱਥੀ ਕਿਰਤ ਨੂੰ ਵਧੇਰੇ ਅਪਣਾਉਣਾ ਚਾਹੀਦਾ ਹੈ। ਰਾਜੂ ਖੰਨਾ ਨੇ ਇਸ ਸੁਭ ਦਿਹਾੜੇ ਤੇ ਸਮੁੱਚੀਆਂ ਸੰਗਤਾਂ ਨੂੰ ਵਧਾਈ ਦਿੰਦੇ ਹੋਏ। ਕਿਹਾ ਕਿ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਨੂੰ ਰਹਿੰਦੀ ਦੁਨੀਆਂ ਤੱਕ ਹਮੇਸ਼ਾ ਯਾਦ ਕੀਤਾਂ ਜਾਂਦਾ ਰਹੇਗਾ।ਇਸ ਮੌਕੇ ਤੇ ਫੋਰਮੈਨ ਬਲਵੀਰ ਸਿੰਘ ਸਿੱਧੂ, ਬਾਂਬਾ ਨਿਸ਼ਾਨ ਸਿੰਘ ਤੇ ਯੂਥ ਆਗੂ ਗੁਰਸੇਵਕ ਸਿੰਘ ਸਿੱਧੂ ਵੱਲੋਂ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਅਮਰ ਸਿੰਘ ਫੋਰਮੈਨ, ਸੁਖਵਿੰਦਰ ਸਿੰਘ ਗੋਗੀ, ਸਿਮਰਜੀਤ ਸਿੰਘ ਸਿਮਰੀ, ਰਣਜੀਤ ਸਿੰਘ ਜੱਲਾ, ਰਾਜਵੀਰ ਸਿੰਘ ਸੌਟੀ,ਹਰਦੀਪ ਸਿੰਘ ਸੌਟੀ, ਕੁਲਦੀਪ ਸਿੰਘ,ਫੋਰਮੈਨ ਧਰਮਪਾਲ ਸਿੰਘ, ਮਨਜੀਤ ਸਿੰਘ, ਦਵਿੰਦਰ ਸਿੰਘ, ਅਮਰਜੀਤ ਸਿੰਘ, ਕੁਲਵੀਰ ਸਿੰਘ, ਹਰਪ੍ਰੀਤ ਸਿੰਘ ਫੋਰਮੈਨ, ਨਿਤੀਸ਼ ਮਿੱਤਲ,ਗੁਰਬਚਨ ਸਿੰਘ ਫੋਰਮੈਨ,ਭਜਨ ਸਿੰਘ ਫੋਰਮੈਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

व्हाट्सप्प आइकान को दबा कर इस खबर को शेयर जरूर करें |