ਸਰਦਾਰ ਗੁਰਦਰਸ਼ਨ ਸਿੰਘ ਨਾਭਾ ਫਾਊਂਡੇਸ਼ਨ ਨੇ ਮਨਰੇਗਾ ਕਾਮਿਆਂ ਨੂੰ ਵੰਡੇ ਬਰਤਨ – Punjab Daily News

Punjab Daily News

Latest Online Breaking News

ਸਰਦਾਰ ਗੁਰਦਰਸ਼ਨ ਸਿੰਘ ਨਾਭਾ ਫਾਊਂਡੇਸ਼ਨ ਨੇ ਮਨਰੇਗਾ ਕਾਮਿਆਂ ਨੂੰ ਵੰਡੇ ਬਰਤਨ

ਸਰਦਾਰ ਗੁਰਦਰਸ਼ਨ ਸਿੰਘ ਨਾਭਾ ਫਾਊਂਡੇਸ਼ਨ ਨੇ ਮਨਰੇਗਾ ਕਾਮਿਆਂ ਨੂੰ ਵੰਡੇ ਬਰਤਨ

ਫਾਊਂਡੇਸ਼ਨ ਮਾਨਵਤਾ ਦੀ ਭਲਾਈ ਲਈ ਕੰਮ ਕਰਦਾ ਰਹੇਗਾ- ਬੀਬਾ ਬਹਿਸਤਾ ਸਿੰਘ

ਅਮਲੋਹ/ ਫ਼ਤਹਿਗੜ੍ਹ ਸਾਹਿਬ, 03 ਨਵੰਬਰ: ਸਰਦਾਰ ਗੁਰਦਰਸ਼ਨ ਸਿੰਘ ਨਾਭਾ ਫਾਊਂਡੇਸ਼ਨ ਵੱਲੋਂ ਮਨਰੇਗਾ ਕਾਮਿਆਂ ਨੂੰ ਬਰਤਨ ਵੰਡੇ ਗਏ ਅਤੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਦੀ ਧਰਮਪਤਨੀ ਬੀਬਾ ਬਹਿਸਤਾ ਸਿੰਘ ਵੱਲੋਂ ਬਰਤਨ ਵੰਡਣ ਦੀ ਰਸਮ ਅਦਾ ਕੀਤੀ ਗਈ ਅਤੇ ਦੀਵਾਲੀ ਦੇ ਤਿਉਹਾਰ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ ਅਤੇ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਗਈ। ਗੱਲਬਾਤ ਕਰਦਿਆਂ ਬਹਿਸਤਾ ਸਿੰਘ ਨੇ ਕਿਹਾ ਕਿ ਫਾਊਂਡੇਸ਼ਨ ਸਮਾਜ ਭਲਾਈ ਦੇ ਕੰਮ ਕਰਦਾ ਰਹੇਗਾ ਅਤੇ ਪਹਿਲਾਂ ਵੀ ਕੋਰੋਨਾ ਸੰਕਟ ਵਿੱਚ ਵੀ ਲੋੜਵੰਦਾਂ ਦੀ ਬਣਦੀ ਸਹਾਇਤਾ ਕੀਤੀ ਜਾਂਦੀ ਰਹੀ ਹੈ। ਉਥੇ ਪਿੰਡਾਂ ਦਾ ਵਿਕਾਸ ਕਰਵਾਉਣ ਲਈ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ, ਜ਼ਿਲ੍ਹਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਭੱਟੋ, ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਚੇਅਰਪਰਸਨ ਜਸਵੀਰ ਕੌਰ, ਕੌਂਸਲਰ ਕਿਰਨ ਸੂਦ, ਵਾਇਸ ਚੇਅਰਮੈਨ ਰਾਜਿੰਦਰ ਸਿੰਘ ਬਿੱਟੂ, ਪ੍ਰਧਾਨ ਸੰਜੀਵ ਦੱਤਾ, ਬੀਡੀਪੀਓ ਕੁਲਵਿੰਦਰ ਸਿੰਘ ਰੰਧਾਵਾ, ਡਾਇਰੈਕਟਰ ਰਣਜੀਤ ਸਿੰਘ ਘੋਲਾ, ਬਲਾਕ ਸੰਮਤੀ ਮੈਂਬਰ ਹਰਚੰਦ ਸਿੰਘ ਸਮਸ਼ਪੁਰ, ਬਲਵੀਰ ਸਿੰਘ ਮਿੰਟੂ, ਗੁਰਿੰਦਰਪਾਲ ਸਿੰਘ ਹੈਪੀ, ਬਿੰਦਰ ਸਿੰਘ ਖਨਿਆਣ, ਹਰਨੈਲ ਸਿੰਘ ਸਰਪੰਚ,ਬਿਕਰ ਸਿੰਘ ਸਰਪੰਚ ਦੀਵਾ, ਜੱਗਾ ਸਿੰਘ ਸਰਪੰਚ ਸਮਸ਼ਪੁਰ, ਹੈਪੀ ਸੂਦ, ਰਘਵੀਰ ਸਿੰਘ ਸਰਪੰਚ, ਚੇਅਰਮੈਨ ਸ਼ਰਨ ਭੱਟੀ, ਰਾਜਿੰਦਰ ਸਿੰਘ ਟਿੱਬੀ, ਪ੍ਰਧਾਨ ਹਰਜਿੰਦਰ ਸਿੰਘ ਟਿੰਕਾ, ਨਿਰਮਲਜੋਤ ਸਿੰਘ, ਪ੍ਰਧਾਨ ਜੱਗੀ ਬੜੈਚਾ, ਜਗਰੂਪ ਸਿੰਘ ਸਲਾਣੀ, ਸ਼ਮਸ਼ੇਰ ਸਰਪੰਚ ਅੰਨੀਆਂ ਅਤੇ ਹਲਕਾ ਵਾਸੀ ਮੌਜੂਦ ਸਨ।

ਮੁੱਖ ਮਹਿਮਾਨ ਬੀਬਾ ਬਹਿਸਤਾ ਸਿੰਘ ਮਨਰੇਗਾ ਕਾਮਿਆਂ ਨੂੰ ਬਰਤਨ ਤਕਸੀਮ ਕਹਦੇ ਹੋਏ।

error: Content is protected !!