
ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਮੈਬਰਾਂ ਵਲੋਂ ਲਗਾਏ ਗਏ ਬੂਟੇl
ਮੰਡੀ ਗੋਬਿੰਦਗੜ੍ਹ ,27 ਅਗਸਤ (ਮਨੋਜ ਭੱਲਾ )- ਰਾਮਗੜ੍ਹੀਆ ਅਕਾਲ ਜਥੇਬੰਦੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਟੀਮ ਵੱਲੋਂ ਅਮਲੋਹ ਰੋਡ ਸੂਏ ਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਲੋਟੇ ਦੀ ਮੌਜੂਦਗੀ ਵਿੱਚ ਬੂਟੇ ਲਗਾਏ ਗਏ । ਇਸ ਮੌਕੇ ਸੂਬਾ ਕਾਨੂੰਨੀ ਸਲਾਹਕਾਰ ਐਡਵੋਕੇਟ ਅਸ਼ੀਸ਼ ਧੀਮਾਨ ਅਤੇ ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਚੇਅਰਮੈਨ ਇਕਬਾਲ ਸਿੰਘ ਧੀਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਹਰ ਇਕ ਬੰਦੇ ਨੂੰ ਘੱਟ ਤੋਂ ਘੱਟ ਪੰਜ ਪੌਦੇ ਲਗਾਉਣੇ ਚਾਹੀਦੇ ਹਨ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹਾਲਾਤ ਵੀ ਬਾਹਰਲੇ ਰਾਜਾਂ ਵਾਂਗ ਨਾ ਹੋ ਜਾਣ। ਕਿਉਂਕਿ ਪਾਣੀ ਦਾ ਲੈਵਲ ਲਗਾਤਾਰ ਘਟਦਾ ਜਾ ਰਿਹਾ ਹੈ ਤੇ ਤਾਪਮਾਨ ਵਧ ਰਿਹਾ ਹੈ ਜੇਕਰ ਆਪਾਂ ਅੱਜ ਪੌਦੇ ਲਗਾਉਂਦੇ ਹਾਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਸੰਕਟ ਤੋਂ ਬਚਾਇਆ ਜਾ ਸਕਦਾ ਹੈ ਕਿਰਪਾ ਕਰਕੇ ਵੱਧ ਤੋਂ ਵੱਧ ਦਰੱਖਤ ਲਗਾਏ ਜਾਣ ।ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ,ਜਨਰਲ ਸਕੱਤਰ ਪ੍ਰਦੀਪ ਧੀਮਾਨ, ਅਵਤਾਰ ਸਿੰਘ ਰੁਪਾਲ, ਧੀਮਾਨ,ਨੰਬਰਦਾਰ ਬਲਕਾਰ ਸਿੰਘ, ਸ਼ਰਨਜੀਤ ਸਿੰਘ ਗੁਰਵਿੰਦਰ ਸਿੰਘ ਗੱਗੀ ਹਰਵਿੰਦਰ ਸਿੰਘ ਗੁਰਪ੍ਰੀਤ ਸਿੰਘ ਮੁੰਡੇ, ਸੁਖਵਿੰਦਰ ਸਿੰਘ, ਅਤੇ ਸੌਰਵ ਧੀਮਾਨ, ਅਰਬਪ੍ਰੀਤ ਸਿੰਘ ਆਦਿ ਹਾਜ਼ਰ ਸਨ