
ਨਵੇਂ ਸਾਲ ਮੌਕੇ ਸ਼੍ਰੀ ਨੈਨਾ ਦੇਵੀ ਮੰਦਿਰ( ਹਿਮਾਚਲ ਪ੍ਰਦੇਸ਼) ਵਿਖੇ ਲੰਗਰ ਲਗਾਉਣ ਲਈ ਬਲਵਿੰਦਰ ਸ਼ਰਮਾ ਦੀ ਅਗਵਾਈ `ਚ ਟਰੱਕ ਰਵਾਨਾ ਕੀਤਾ ।
30 ਦਸੰਬਰ ,ਮੰਡੀ ਗੋਬਿੰਦਗੜ੍ਹ (ਮਨੋਜ ਭੱਲਾ )-ਸ਼੍ਰੀ ਨੈਣਾ ਦੇਵੀ ਸੇਵਾ ਸਮਿਤੀ ਮੰਡੀ ਗੋਬਿੰਦਗੜ੍ਹ ਵੱਲੋਂ ਨਵੇਂ ਸਾਲ ਦੀ ਆਮਦ ਮੌਕੇ ਸ਼੍ਰੀ ਨੈਣਾ ਦੇਵੀ ਮੰਦਰ ਹਿਮਾਚਲ ਪ੍ਰਦੇਸ਼ ਵਿਖੇ ਲਗਾਏ ਜਾਣ ਵਾਲੇ ਲੰਗਰ ਲਈ ਰਾਸ਼ਨ ਅਤੇ ਸੇਵਾਦਾਰਾਂ ਦਾ ਜੱਥਾ ਕਮੇਟੀ ਪ੍ਰਧਾਨ ਬਲਵਿੰਦਰ ਸ਼ਰਮਾ ਬੱਬੂ ਦੀ ਅਗਵਾਈ ਹੇਠ ਰਵਾਨਾ ਹੋਇਆ। ਜਿਸ ਨੂੰ ਸ਼੍ਰੀ ਨੈਣਾ ਦੇਵੀ ਸੇਵਾ ਸਮਿਤੀ ਪੰਜਾਬ ਦੇ ਪ੍ਰਧਾਨ ਦਵਿੰਦਰ ਕੁਮਾਰ ਪਰਾਸ਼ਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਮੌਕੇ ਪ੍ਰਧਾਨ ਬਲਵਿੰਦਰ ਸ਼ਰਮਾ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਸ੍ਰੀ ਨੈਣਾ ਦੇਵੀ ਮੰਦਿਰ ਵਿੱਚ ਨਵੇਂ ਸਾਲ ਮੌਕੇ ਮੱਥਾ ਟੇਕਣ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਦੇ ਹਨ, ਜਿਨ੍ਹਾਂ ਦੀ ਸਹੂਲਤ ਲਈ ਤਿੰਨ ਦਿਨ ਪ੍ਰਸ਼ਾਦ ਦੇ ਰੂਪ ਵਿੱਚ ਲੰਗਰ ਵਰਤਾਇਆ ਜਾ ਰਿਹਾ ਹੈ। ਇਸ ਮੌਕੇ ਕਮੇਟੀ ਦੇ ਸਰਪ੍ਰਸਤ ਭੁਪਿੰਦਰ ਪਾਲ, ਰਾਕੇਸ਼ ਸ਼ਰਮਾ ਸਰਹਿੰਦ ਵਾਲੇ, ਮੋਹਿਤ ਕੁਮਾਰ, ਦੇਸ ਰਾਜ ਨੰਦਾ, ਸੁਨੀਲ ਪੁਰੀ, ਜੇ.ਕੇ.ਜਿੰਦਲ, ਗੌਰਵ ਰਾਵਲ, ਸੰਜੇ ਕੁਮਾਰ, ਕਮਲਜੀਤ, ਬਨੇਸ਼ ਸ਼ਰਮਾ, ਕੇ. ਡੀ.ਸਿੰਘ, ਸਤੀਸ਼ ਗੌਤਮ, ਰਾਜੀਵ ਵਰਮਾ, ਬਲਵਿੰਦਰ ਵਰਮਾ, ਚਰਨਜੀਤ, ਮੱਖਣ, ਰਾਮ ਪਾਲ, ਰਾਮ ਸਿੰਘ, ਰਾਮ ਪ੍ਰਤਾਪ, ਜਗਜੀਤ, ਸੁਖਵੰਤ, ਭੁਪਿੰਦਰ, ਕੁਲਦੀਪ ਸਿੰਘ, ਰੋਸ਼ਨ ਰਾਜਪੂਤ, ਪਿੰਟੂ, ਸੁਮਿਤ ਅਤੇ ਰਣਧੀਰ ਆਦਿ ਹਾਜ਼ਰ ਸਨ।